ਮਲੋਟ 'ਚ ਚੋਰਾਂ ਦਾ ਰਾਜ, ਲੋਕਾਂ ਵਿੱਚ ਦਹਿਸ਼ਤ, ਇੱਕ ਹੋਰ ਮੋਟਰਸਾਈਕਲ ਪੱਪੀ ਮਾਰਕੀਟ 'ਚੋਂ ਚੋਰੀ

ਮਲੋਟ ਵਿੱਚ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਚੋਰ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਅਤੇ ਲਗਭਗ ਇਹ ਮੰਨਿਆ ਜਾ ਸਕਦਾ ਹੈ ਕਿ ਮਲੋਟ ਵਿੱਚ ਚੋਰਾਂ ਦਾ ਰਾਜ ਹੋ ਚੁਕਿਆ ਹੈ। ਲੋਕਾਂ ਵੱਲੋਂ ਪੁਲਿਸ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ ਕਿ ਕਦੋਂ ਮਲੋਟ ਵਾਸੀਆਂ ਨੂੰ ਇਨ੍ਹਾਂ ਘਟਨਾਵਾਂ ਤੋਂ ਰਾਹਤ ਮਿਲੇਗੀ।

ਮਲੋਟ : ਮਲੋਟ ਵਿੱਚ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਚੋਰ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਅਤੇ ਲਗਭਗ ਇਹ ਮੰਨਿਆ ਜਾ ਸਕਦਾ ਹੈ ਕਿ ਮਲੋਟ ਵਿੱਚ ਚੋਰਾਂ ਦਾ ਰਾਜ ਹੋ ਚੁਕਿਆ ਹੈ। ਲੋਕਾਂ ਵੱਲੋਂ ਪੁਲਿਸ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ ਕਿ ਕਦੋਂ ਮਲੋਟ ਵਾਸੀਆਂ ਨੂੰ ਇਨ੍ਹਾਂ ਘਟਨਾਵਾਂ ਤੋਂ ਰਾਹਤ ਮਿਲੇਗੀ। ਤਾਜ਼ਾ ਮਾਮਲੇ ਮੁਤਾਬਿਕ ਜਗਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗਲੀ ਨੰਬਰ 2, ਵਾਰਡ ਨੰਬਰ 10, ਨਿਊ ਗੋਬਿੰਦ ਨਗਰ, ਮਲੋਟ ਨੇ ਮਲੋਟ ਲਾਈਵ ਦੇ ਪੱਤਰਕਾਰ ਹਰਸ਼ਦੀਪ ਸਿੰਘ ਹੰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 22 ਨਵੰਬਰ 2026 ਨੂੰ ਸ਼ਾਮ ਕਰੀਬ 7:15 ਵਜੇ ਆਪਣਾ ਮੋਟਰਸਾਈਕਲ ਪੱਪੀ ਮਾਰਕੀਟ ਵਿੱਚ ਲਾਕ ਕਰਕੇ ਖੜ੍ਹਾ ਕਰ ਗਿਆ ਸੀ।

ਜਦੋਂ ਉਹ ਵਾਪਿਸ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਆਸ-ਪਾਸ ਭਾਲ ਕਰਨ ਦੇ ਬਾਵਜੂਦ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸ਼ਿਕਾਇਤਕਰਤਾ ਅਨੁਸਾਰ ਚੋਰੀ ਹੋਏ ਮੋਟਰਸਾਈਕਲ ਦਾ ਵੇਰਵਾ ਹੀਰੋ ਐੱਚ.ਐੱਫ. ਡੀਲਕਸ (Hero HF Deluxe), ਰਜਿਸਟ੍ਰੇਸ਼ਨ ਨੰਬਰ PB53C 2235, ਰੰਗ ਲਾਲ-ਕਾਲਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਵਾਲੀ ਥਾਂ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇ ਅਤੇ ਅਣਪਛਾਤੇ ਚੋਰ ਦੀ ਪਛਾਣ ਕਰਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Author : Malout Live