10ਵੀਂ ਜਮਾਤ ਦੀ ਮਹਿਕ ਨੇ ਬਣਾਈ ਈਕੋ ਫਰੈਂਡਲੀ ਗਨੇਸ਼ ਮੂਰਤੀ

ਮਲੋਟ (ਆਰਤੀ ਕਮਲ) : ਮਲੋਟ ਸ਼ਹਿਰ ਦੀ ਪਟੇਲ ਨਗਰ ਵਾਸੀ 10ਵੀਂ ਜਮਾਤ ਦੀ ਵਿਦਿਆਰਥਣ ਮਹਿਕ ਨੇ ਈਕੋ ਫਰੈਂਡਲੀ ਸ੍ਰੀ ਗਨੇਸ਼ ਦੀ ਮੂਰਤੀ ਬਣਾ ਕੇ ਜਿਥੇ ਇੰਡੀਆ ਬੁੱਕ ਆਫ ਰਿਕਾਰਡਜ ਵੱਲੋਂ ਉਸਦੀ ਕਲਾ ਨੂੰ ਮਾਨਤਾ ਦੇਣ ਲਈ ਚੁਣ ਲਿਆ ਗਿਆ ਹੈ ਉਥੇ ਹੀ ਮਲੋਟ ਬੁੱਕ ਆਫ ਰਿਕਾਰਡਜ ਵੱਲੋਂ ਅੱਜ ਉਸਦਾ ਨਾਮ ਦਰਜ ਕਰਕੇ ਉਸਨੂੰ ਸਰਟੀਫਿਕੇਟ ਨਾਲ ਸਨਮਨਾਤਿ ਕੀਤਾ । ਮਲੋਟ ਸ਼ਹਿਰ ਦੀ ਪਹਿਲੀ ਅਵਾਰਡ ਪ੍ਰਾਪਤ ਵੈਬ ਸਾਈਟ ਮਲੋਟ ਲਾਈਵ ਦੇ ਮੈਨਜਿੰਗ ਡਾਇਰੈਕਟਰ ਮਿਲਨ ਹੰਸ ਵੱਲੋਂ 1 ਸਤੰਬਰ 20 ਨੂੰ ਇਸ ਬੁੱਕ ਦੀ ਸ਼ੁਰੂਆਤ ਕੀਤੀ ਗਈ ਅਤੇ ਮਹਿਕ ਤੀਜੀ ਖੁਸ਼ਨਸੀਬ ਹੈ ਜਿਸਦਾ ਨਾਮ ਇਸ ਕਿਤਾਬ ਵਿਚ ਦਰਜ ਹੋਇਆ ਹੈ ।

ਮਲੋਟ ਲਾਈਵ ਦੇ ਦਫਤਰ ਵਿਖੇ ਮਹਿਕ ਨੂੰ ਅੱਜ ਇਹ ਸਨਮਾਨ ਦੇਣ ਲਈ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ ਜਦਕਿ ਉਹਨਾਂ ਨਾਲ ਮਲੋਟ ਲਾਈਵ ਦੇ ਡਾਇਰਕੈਟਰ ਗੁਰਵਿੰਦਰ ਸਿੰਘ ਤੇ ਹਰਮਨਜੋਤ ਸਿੰਘ ਸਿੱਧੂ ਵੀ ਹਾਜਰ ਸਨ । ਇਸ ਮੌਕੇ ਮਹਿਕ ਨੇ ਮਲੋਟ ਲਾਈਵ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਗਨੇਸ਼ ਚਤੁਰਥੀ ਮੌਕੇ ਕੀਤੇ ਜਾਣ ਵਾਲੇ ਵਿਸਰਜਨ ਦੌਰਾਨ ਜਦ ਗਨੇਸ਼ ਜੀ ਦੀਆਂ ਮੂਰਤੀਆਂ ਨੂੰ ਪਾਣੀ ਵਿਚ ਵਿਸਾਰਨ ਉਪਰੰਤ ਇਹ ਮੂਰਤੀਆਂ ਦੇ ਸਮੁੰਦਰ ਕੰਢੇ ਪਏ ਢੇਰ ਨਾਲ ਸ੍ਰੀ ਗਨੇਸ਼ ਜੀ ਦੀ ਬੇਅਦਬੀ ਦੇਖ ਕੇ ਉਸਦਾ ਮਨ ਦੁਖੀ ਹੋਇਆ ਜਿਸ ਤੋਂ ਬਾਅਦ ਉਸਦੇ ਮਨ ਵਿਚ ਗਨੇਸ਼ ਜੀ ਦੀ ਕੋਈ ਅਜਿਹੀ ਮੂਰਤੀ ਬਣਾਉਣ ਦਾ ਵਿਚਾਰ ਆਇਆ ਜੋ ਪਾਣੀ ਵਿਚ ਜਾਣ ਉਪਰੰਤ ਵੀ ਪ੍ਰਦੂਸ਼ਨ ਤੇ ਬੇਅਦਬੀ ਦਾ ਕਾਰਨ ਨਾ ਬਣੇ । ਜਿਸ ਕਰਕੇ ਉਸਨੇ ਆਟੇ ਨਾਲ ਇਹ ਮੂਰਤੀ ਬਣਾਈ ਅਤੇ ਕਰੀਬ 49 ਮਿੰਟ ਦੇ ਸਮੇਂ ਵਿਚ ਉਸਨੇ ਇਹ ਮੂਰਤੀ ਤਿਆਰ ਕੀਤੀ । ਮਹਿਕ ਨੇ ਕਿਹਾ ਕਿ ਜਿਥੇ ਇਹ ਮੂਰਤੀ ਪਾਣੀ ਵਿਚ ਵਿਸਰਜਤ ਹੋਣ ਉਪਰੰਤ ਪਾਣੀ ਨੂੰ ਪ੍ਰਦੂਸ਼ਤ ਨਹੀ ਕਰੇਗੀ ਉਥੇ ਹੀ ਕਿਸੇ ਜੀਵ ਦੇ ਢਿਡ ਭਰਨ ਦੇ ਕੰਮ ਵੀ ਆਵੇਗੀ । ਇਸ ਮੌਕੇ ਮਹਿਕ ਦੇ ਪਿਤਾ ਸੁਨੀਲ ਮਿੱਡਾ ਅਤੇ ਵੱਡੀ ਭੈਣ ਸਮੇਤ ਮਲੋਟ ਲਾਈਵ ਦੀ ਟੀਮ ਰੀਆ, ਹਰਸ਼ਪ੍ਰੀਤ ਸਿੰਘ, ਪ੍ਰਭਜੋਤ ਕੌਰ ਵੀ ਹਾਜਰ ਸੀ ।