ਮਲੋਟ ਵਿਖੇ ਹਵਲਦਾਰ ਜਗਦੀਸ਼ ਸਿੰਘ ਪਦਉੱਨਤ ਹੋ ਬਣੇ ਥਾਣੇਦਾਰ
ਥਾਣਾ ਸਿਟੀ ਮਲੋਟ ਵਿਖੇ ਲੰਬੇ ਸਮੇਂ ਤੋ ਸੇਵਾਂਵਾਂ ਦੇ ਰਹੇ ਹਵਲਦਾਰ ਜਗਦੀਸ਼ ਸਿੰਘ ਨੂੰ ਵਿਭਾਗ ਦੁਆਰਾ ਵਧੀਆ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਤਰੱਕੀ ਦੇ ਕੇ ਥਾਣੇਦਾਰ ਬਣਾਇਆ ਗਿਆ।
ਮਲੋਟ : ਥਾਣਾ ਸਿਟੀ ਮਲੋਟ ਵਿਖੇ ਲੰਬੇ ਸਮੇਂ ਤੋ ਸੇਵਾਂਵਾਂ ਦੇ ਰਹੇ ਹਵਲਦਾਰ ਜਗਦੀਸ਼ ਸਿੰਘ ਨੂੰ ਵਿਭਾਗ ਦੁਆਰਾ ਵਧੀਆ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਤਰੱਕੀ ਦੇ ਕੇ ਥਾਣੇਦਾਰ ਬਣਾਇਆ ਗਿਆ। ਬੀਤੇ ਦਿਨ ਡੀ.ਐੱਸ.ਪੀ ਮਲੋਟ ਸ. ਇਕਬਾਲ ਸਿੰਘ ਸੰਧੂ ਦੁਆਰਾ ਥਾਣੇਦਾਰ ਦੇ ਸਟਾਰ ਲਗਾਏ ਗਏ। ਇਸ ਮੋਕੇ ਥਾਣੇਦਾਰ ਬਲਜਿੰਦਰ ਸਿੰਘ ਗਿੱਲ, ਸਾਜਨਦੀਪ ਰੀਡਰ (ਡੀ.ਐਸ.ਪੀ) ਹਾਜ਼ਿਰ ਸਨ।
ਜਿਕਰਯੋਗ ਹੈ ਕਿ ਹਵਲਦਾਰ ਜਗਦੀਸ਼ ਸਿੰਘ ਕਾਫੀ ਸਮਾਂ ਪਹਿਲਾਂ ਥਾਣਾ ਸਿਟੀ ਮਲੋਟ ਦੇ ਮੁੱਖ ਮੁਨਸ਼ੀ ਵਜੋਂ ਵੀ ਬਹੁਤ ਵਧੀਆ ਸੇਵਾਂਵਾਂ ਨਿਭਾਅ ਚੁੱਕੇ ਹਨ, ਉਨਾਂ ਨੇ ਸੀਨੀਅਰ ਅਫਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਵੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਗੇ। ਇਸ ਦੌਰਾਨ ਐੱਸ.ਐਚ.ਓ ਸਿਟੀ ਮਲੋਟ ਵਰੁਣ ਯਾਦਵ, ਮੁੱਖ ਮੁਨਸ਼ੀ ਕੁਲਬੀਰ ਸਿੰਘ, ਏ.ਐੱਸ.ਆਈ ਜਸਪਾਲ ਸਿੰਘ, ਕੁਲਦੀਪ ਸ਼ਰਮਾਂ, ਪ੍ਰਗਟ ਸਿੰਘ, ਸੰਨੀ ਸੰਧੂ, ਹਵਲਦਾਰ ਬੋਹੜ ਸਿੰਘ, ਹਵਲਦਾਰ ਸੰਦੀਪ ਸਿੰਘ, ਕੁਲਦੀਪ ਸਿੰਘ, ਜੀਵਨ ਸਿੰਘ, ਲਖਵੀਰ ਸਿੰਘ ਲੱਖਾ, ਸੋਮ ਕਾਲੜਾ ਨੇ ਸ਼ੁੱਭਕਾਮਨਾਵਾ ਅਤੇ ਵਧਾਈ ਦਿੱਤੀ ਅਤੇ ਸਮੁੱਚੇ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ।
Author : Malout Live