ਮਲੋਟ ਵਿੱਚ ਮਨਾਇਆ ਜਾ ਰਿਹਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜ੍ਹਾ

ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਅਤੇ ਸਮੂਹ ਸੰਗਤ ਭਾਈ ਜਗਤਾ ਜੀ (ਸੇਵਾ ਪੰਥੀ) ਮਲੋਟ ਵੱਲੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜ੍ਹਾ ਮਿਤੀ 25 ਜਨਵਰੀ 2026 ਦਿਨ ਐਤਵਾਰ ਸ਼ਾਮ 06:30 ਵਜੇ ਤੋਂ ਰਾਤ 09:30 ਵਜੇ ਤੱਕ ਗੁਰਦੁਆਰਾ ਭਾਈ ਜਗਤਾ ਜੀ ਸੇਵਾ ਪੰਥੀ, ਮਲੋਟ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਮਲੋਟ : ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਅਤੇ ਸਮੂਹ ਸੰਗਤ ਭਾਈ ਜਗਤਾ ਜੀ (ਸੇਵਾ ਪੰਥੀ) ਮਲੋਟ ਵੱਲੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜ੍ਹਾ ਮਿਤੀ 25 ਜਨਵਰੀ 2026 ਦਿਨ ਐਤਵਾਰ ਸ਼ਾਮ 06:30 ਵਜੇ ਤੋਂ ਰਾਤ 09:30 ਵਜੇ ਤੱਕ ਗੁਰਦੁਆਰਾ ਭਾਈ ਜਗਤਾ ਜੀ ਸੇਵਾ ਪੰਥੀ, ਮਲੋਟ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਰਾਤ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।

ਇਸ ਵਿਸ਼ੇਸ਼ ਦੀਵਾਨ ਵਿੱਚ ਰਾਗੀ ਸਹਿਬਾਨ ਪਹੁੰਚ ਰਹੇ ਹਨ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸੇ ਦਿਨ ਦੁਪਹਿਰ 12 ਵਜੇ ਤੋਂ ਸ਼ਾਮ 04 ਵਜੇ ਤੱਕ ਚੁਪਹਿਰਾ ਸਮਾਗਮ ਵੀ ਹੋਵੇਗਾ। ਜਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ (ਸ਼੍ਰੀ ਮੁਕਤਸਰ ਸਾਹਿਬ) ਨੇ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।

Author : Malout Live