ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਨੇ ਖੇਡਾਂ ਦੇ ਖੇਤਰ ਵਿੱਚ ਮਾਰੀਆਂ ਮੱਲਾਂ।
ਮਲੋਟ:- ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋ ਕਰਵਾਏ ਗਏ U -18 ਖੇਡ ਮੁਕਾਬਲਿਆਂ ਵਿੱਚੋਂ ਐਸ. ਡੀ ਸੀਨੀਅਰ ਸੈਕੰਡਰੀ (ਲੜਕਿਆਂ) ਸਕੂਲ ਰੱਥੜੀਆਂ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ 20 ਗੋਲਡ, 3 ਸਿਲਵਰ ਅਤੇ 13 ਬ੍ਰੋਨਜ਼ ਮੈਡਲ ਹਾਸਿਲ ਕਰਕੇ ਸਕੂਲ ਅਤੇ ਮਲੋਟ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਹਫ਼ਤੇ ਹੋਏ U-14 ਖੇਡ ਮੁਕਾਬਲਿਆਂ ਵਿੱਚੋਂ ਸਕੂਲ ਦੇ ਵਿਦਿਆਰਥੀਆਂ ਨੇ 8 ਗੋਲਡ, 18 ਸਿਲਵਰ ਅਤੇ 1 ਬ੍ਰੋਨਜ਼ ਮੈਡਲ ਹਾਸਿਲ ਕੀਤੇ ਸਨ।