ਸਵੱਛਤਾ ਪਖਵਾੜੇ ਤਹਿਤ ਸਿਵਲ ਹਸਪਤਾਲ ਮਲੋਟ ਦੀ ਕੀਤੀ ਸਫਾਈ
ਮਲੋਟ :- ਜ਼ਿਲਾ ਯੂਥ ਕੁੋਆਰਡੀਨੇਟਰ ਸ. ਸਰਬਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਲੋਂ ਸਵੱਛਤਾ ਪਖਵਾੜੇ ਅਧੀਨ ਅੱਜ ਸਿਵਲ ਹਸਪਤਾਲ ਮਲੋਟ ਵਿਖੇ ਪੰਜਾਬ ਐਨ. ਸੀ. ਸੀ. ਮਲੋਟ ਦੇ ਸਹਿਯੋਗ ਨਾਲ ਸਫਾਈ ਕਾਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਕੁੋਆਰਡੀਨੇਟਰ ਸ. ਸਵਰਨਜੀਤ ਸਿੰਘ ਸਿੱਧੂ ਨੇ ਦਸਿਆ ਕਿ ਅੱਜ ਨਹਿਰੂ ਯੁਵਾ ਕੇਂਦਰ ਸਹਿਯੋਗ ਨਾਲ ਕੈਡਿਟਸ ਨੇ ਹਸਪਤਾਲ ਦੇ ਆਲੇ ਦੁਆਲੇ ਅਤੇ ਇਮਾਰਤ ਦੇ ਅੰਦਰ ਵੀ ਸਫਾਈ ਕੀਤੀ। ਇਸ ਮੌਕੇ ਉਹਨਾਂ ਵਲੋਂ ਪੌਦੇ ਵੀ ਲਗਾਏ ਗਏ। ਇਸ ਦੌਰਾਨ ਕਰਨਲ ਆਰ. ਐੱਸ. ਭੱਟੀ, ਐੱਸ. ਐਮ. ਨੇਕ ਰਾਮ, ਸੂਬੇਦਾਰ ਚੌਹਾਨ ਜੇ. ਐੱਸ. ਤੇ ਹਰਦੀਸ਼ ਸਿੰਘ ਹਾਜਰ ਸਨ।