ਮਲੋਟ ਕਾਂਗਰਸ ਪਾਰਟੀ ਨੇ ਕੀਤੀ ਜ਼ਿਮਨੀ ਚੋਣ ਦੀ ਤਿਆਰੀ
ਮਲੋਟ ਬਲਾਕ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਵਾਰਡ ਨੰਬਰ 12 ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਮਲੋਟ : ਮਲੋਟ ਬਲਾਕ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਵਾਰਡ ਨੰਬਰ 12 ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੰਜ ਮੈਂਬਰੀ ਸਕਰੀਨਿੰਗ ਕਮੇਟੀ, ਗਿਆਰਾਂ ਮੈਂਬਰੀ ਚੋਣ ਕੰਪੇਨ ਕਮੇਟੀ ਅਤੇ ਪੰਜ ਮੈਂਬਰੀ ਚੋਣ ਕੰਪੇਨ ਪ੍ਰੈੱਸ ਅਤੇ ਸੋਸ਼ਲ ਮੀਡੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਹੈ ਕਿ ਬਹੁਤ ਜਲਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਨਾਮ ਜਨਤਕ ਕਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਪੂਰੀ ਤਨਦੇਹੀ ਨਾਲ ਇਹ ਜ਼ਿਮਨੀ ਚੋਣ ਲੜੇਗੀ। ਇਸ ਮੀਟਿੰਗ ਵਿੱਚ ਸੀਨੀਅਰ ਆਗੂ ਨਰਸਿੰਗ ਦਾਸ ਚਲਾਣਾ, ਨੱਥੂਰਾਮ ਗਾਂਧੀ, ਪੀ.ਪੀ.ਸੀ.ਸੀ ਮੈਂਬਰ ਜਸਪਾਲ ਸਿੰਘ ਔਲਖ, ਪ੍ਰੋ. ਬਲਜੀਤ ਸਿੰਘ ਗਿੱਲ, ਬਲਕਾਰ ਸਿੰਘ ਔਲਖ, ਬਲੋਰ ਸਿੰਘ, ਅਵਤਾਰ ਸੋਨੀ, ਗੁਰਮੀਤ ਖੋਖਰ, ਅਸ਼ਵਨੀ ਖੇੜਾ, ਜਤਿੰਦਰ ਸ਼ਾਸਤਰੀ, ਜੁਗਰਾਜ ਖੇੜਾ, ਰਿੰਕੂ, ਰਾਜੇਸ਼ ਮੈਦਾਨ, ਕੇਵਲ ਖੱਤਰੀ, ਸੋਨੂੰ ਡਾਵਰ, ਕ੍ਰਿਸ਼ਨ ਠਾਕੁਰ, ਸਾਹਿਲ ਮੋਂਗਾ, ਰਾਜਿੰਦਰ ਗੋਗਾ, ਪੂਰਨ ਕਾਠਪਾਲ, ਪਵਨ ਸ਼ਰਮਾ, ਪੱਪੂ ਸ਼ਰਮਾ, ਸਰਬਜੀਤ ਸਿੰਘ, ਪ੍ਰੇਮ ਰਾਜਪੂਤ ਅਤੇ ਰਮੇਸ਼ ਫੁਟੇਲਾ ਆਦਿ ਹਾਜ਼ਿਰ ਸਨ।
Author : Malout Live