ਮਲੋਟ ਦੇ ਪਿੰਡ ਦਾਨੇਵਾਲਾ ਦੇ ਵਸਨੀਕ ਵਾਲੀਬਾਲ ਦੇ ਮਸ਼ਹੂਰ ਖਿਡਾਰੀ ਹਰਜੀਤ ਸਿੰਘ ਦਾ ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸਸਕਾਰ
ਮਲੋਟ ਦੇ ਨੇੜਲੇ ਪਿੰਡ ਦਾਨੇਵਾਲਾ ਦੇ ਵਸਨੀਕ, ਵਾਲੀਬਾਲ ਦੇ ਹੋਣਹਾਰ ਖਿਡਾਰੀ ਹਰਜੀਤ ਸਿੰਘ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। 28 ਸਾਲਾਂ ਹਰਜੀਤ ਸਿੰਘ ਜੋ ਕਿ ਵਾਲੀਬਾਲ ਦਾ ਮਸ਼ਹੂਰ ਖਿਡਾਰੀ ਸੀ ਅਤੇ ਵੱਡੀ ਗਿਣਤੀ ਵਿੱਚ ਟਰਾਫੀ ਅਤੇ ਇਨਾਮ ਹਾਸਿਲ ਕਰ ਚੁੱਕਿਆ ਸੀ।
ਮਲੋਟ : ਮਲੋਟ ਦੇ ਨੇੜਲੇ ਪਿੰਡ ਦਾਨੇਵਾਲਾ ਦੇ ਵਸਨੀਕ, ਵਾਲੀਬਾਲ ਦੇ ਹੋਣਹਾਰ ਖਿਡਾਰੀ ਹਰਜੀਤ ਸਿੰਘ ਦੀ ਮੌਤ ਨਾਲ ਪੂਰਾ ਪਿੰਡ ਸਦਮੇ ਵਿੱਚ ਹੈ। 28 ਸਾਲਾਂ ਹਰਜੀਤ ਸਿੰਘ ਜੋ ਕਿ ਵਾਲੀਬਾਲ ਦਾ ਮਸ਼ਹੂਰ ਖਿਡਾਰੀ ਸੀ ਅਤੇ ਵੱਡੀ ਗਿਣਤੀ ਵਿੱਚ ਟਰਾਫੀ ਅਤੇ ਇਨਾਮ ਹਾਸਿਲ ਕਰ ਚੁੱਕਿਆ ਸੀ।
ਕਈ ਪਿੰਡਾਂ ਦੇ ਟੂਰਨਾਂਮੈਂਟਾਂ ਵਿੱਚ ਵੀ ਉਸਦੀ ਪ੍ਰਾਪਤੀਆਂ ਦੇ ਚੱਲਦੇ ਵਿਸੇਸ਼ ਸਨਮਾਨ ਹੋ ਚੁੱਕਿਆ ਸੀ। ਹਰਜੀਤ ਸਿੰਘ ਜੋ ਕਿ ਕੁੱਝ ਸਮਾਂ ਪਹਿਲਾਂ ਇੱਕ ਨਾਮੁਰਾਦ ਬਿਮਾਰੀ ਨਾਲ ਪੀੜ੍ਹਿਤ ਹੋਇਆ ਅਤੇ ਬੀਤੀ ਦਿਨੀਂ ਉਸਦਾ PGI ਵਿੱਚ ਦਿਹਾਂਤ ਹੋ ਗਿਆ। ਉਸਦਾ ਬੀਤੀ ਬੁੱਧਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ।
Author : Malout Live