ਮਲੋਟ ਬਲੱਡ ਗਰੁੱਪ ਨੂੰ ਮਿਲੇ 51ਵੇਂ ਅਤੇ 52ਵੇਂ ਸਟੇਟ ਐਵਾਰਡ
ਮਲੋਟ ਬਲੱਡ ਗਰੁੱਪ ਦੇ ਮੈਂਬਰ ਪ੍ਰੇਮ ਕੁਮਾਰ ਨੂੰ ਹੈਂਡੀਕੈਪਡ ਕੋਟੇ ਤਹਿਤ 25 ਤੋਂ ਵੱਧ ਵਾਰ ਖੂਨਦਾਨ ਕਰਨ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੀ.ਬੀ.ਜੀ ਵੈਲਫੇਅਰ ਕੋਟਕਪੂਰਾ ਦੇ ਸਹਿਯੋਗੀ ਵਜੋਂ ਖੂਨਦਾਨ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਮਲੋਟ ਬਲੱਡ ਗਰੁੱਪ ਨੂੰ ਵੀ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ।
ਮਲੋਟ : ਮਲੋਟ ਬਲੱਡ ਗਰੁੱਪ ਦੇ ਮੈਂਬਰ ਪ੍ਰੇਮ ਕੁਮਾਰ ਨੂੰ ਹੈਂਡੀਕੈਪਡ ਕੋਟੇ ਤਹਿਤ 25 ਤੋਂ ਵੱਧ ਵਾਰ ਖੂਨਦਾਨ ਕਰਨ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੀ.ਬੀ.ਜੀ ਵੈਲਫੇਅਰ ਕੋਟਕਪੂਰਾ ਦੇ ਸਹਿਯੋਗੀ ਵਜੋਂ ਖੂਨਦਾਨ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਮਲੋਟ ਬਲੱਡ ਗਰੁੱਪ ਨੂੰ ਵੀ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ। ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਬੀ.ਜੀ ਵੈਲਫੇਅਰ ਵੱਲੋਂ ਇੱਕ ਸਾਲ ਦੌਰਾਨ ਤਕਰੀਬਨ 9,000 ਯੂਨਿਟ ਖੂਨਦਾਨ ਕਰਵਾਇਆ ਗਿਆ, ਜਿਸ ਵਿੱਚ ਮਲੋਟ ਬਲੱਡ ਗਰੁੱਪ ਵੱਲੋਂ ਵੀ ਆਪਣਾ ਬਣਦਾ ਸਹਿਯੋਗ ਦਿੱਤਾ ਗਿਆ। ਇਸ ਯੋਗਦਾਨ ਦੇ ਮੱਦੇਨਜ਼ਰ ਮਲੋਟ ਬਲੱਡ ਗਰੁੱਪ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮਲੋਟ ਬਲੱਡ ਗਰੁੱਪ ਵੱਲੋਂ ਇਹ ਐਵਾਰਡ ਚੇਅਰਮੈਨ ਚਿੰਟੂ ਬੱਠਲਾ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰੇਮ ਕੁਮਾਰ ਨੂੰ ਵੀ 25 ਤੋਂ ਵੱਧ ਵਾਰ ਖੂਨਦਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਿੰਟੂ ਬੱਠਲਾ, ਪ੍ਰੇਮ ਕੁਮਾਰ ਅਤੇ ਰਵੀ ਕੁਮਾਰ ਨੇ ਇਹ ਸਨਮਾਨ ਪ੍ਰਾਪਤ ਕੀਤੇ। ਮਲੋਟ ਬਲੱਡ ਗਰੁੱਪ ਦੇ ਮੈਂਬਰਾਂ ਨੇ ਇਸ ਸਨਮਾਨ ਨੂੰ ਸਮਾਜ ਸੇਵਾ ਅਤੇ ਖੂਨਦਾਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਣਾ ਦੱਸਿਆ।
Author : Malout Live



