ਸੰਤ ਅਮਰ ਦਾਸ ਜੀ ਦੀ 30ਵੀਂ ਬਰਸੀ ਦੇ ਸੰਬੰਧ ਵਿੱਚ ਸੰਤ ਅਮਰ ਦਾਸ ਉਦਾਸੀਨ ਆਸ਼ਰਮ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਕੱਲ੍ਹ

ਸੰਤ ਅਮਰ ਦਾਸ ਜੀ ਦੀ 30ਵੀਂ ਬਰਸੀ ਦੇ ਸੰਬੰਧ ਵਿੱਚ ਸੰਤ ਅਮਰ ਦਾਸ ਉਦਾਸੀਨ ਆਸ਼ਰਮ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਕੱਲ੍ਹ

ਮਲੋਟ : ਸ਼੍ਰੀਮਾਨ 108 ਮਹੰਤ ਬਾਬਾ ਕੇਵਲ ਦਾਸ ਜੀ ਅਤੇ ਸਮੂਹ ਸਾਧੂ ਮਹਾਤਮਾਂ ਵੱਲੋਂ ਸੰਤ ਅਮਰ ਦਾਸ ਜੀ ਦੀ 30ਵੀਂ ਬਰਸੀ ਦੇ ਸੰਬੰਧ ਵਿੱਚ ਸੰਤ ਅਮਰ ਦਾਸ ਉਦਾਸੀਨ ਆਸ਼ਰਮ (ਡੇਰਾ ਨੇੜੇ ਕਥੂਰੀਆ ਪੈਟਰੋਲ ਪੰਪ, ਡੱਬਵਾਲੀ ਰੋਡ, ਮਲੋਟ ਤੋਂ 7 ਕਿਲੋਮੀਟਰ) ਵਿਖੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਕੱਲ੍ਹ 6 ਅਕਤੂਬਰ 2024 ਦਿਨ ਐਤਵਾਰ ਨੂੰ ਸਵੇਰੇ 09:30 ਵਜੇ ਪਵੇਗਾ।

ਪੰਗਤ ਦਾ ਸਮਾਂ ਸਵੇਰੇ 11:00 ਵਜੇ ਹੈ। ਸ਼੍ਰੀਮਾਨ 108 ਮਹੰਤ ਕੇਵਲ ਦਾਸ ਜੀ (ਸੰਚਾਲਕ) ਅਤੇ ਸਮੂਹ ਨਗਰ ਪੰਚਾਇਤਾਂ ਰੱਥੜੀਆਂ, ਜੰਡਵਾਲਾ, ਅਬੁੱਲਖੁਰਾਣਾ, ਧਾਰਮਿਕ ਸੰਸਥਾਵਾਂ ਮਲੋਟ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।

Author : Malout Live