ਪਿੰਡ ਅਬੁਲਖੁਰਾਣਾ ’ਚ ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ’ਤੇ ਹੀ ਹੋਇਆ ਜਾਨਲੇਵਾ ਹਮਲਾ, ਏਮਜ਼ ਬਠਿੰਡਾ ਵਿਖੇ ਕੀਤਾ ਰੈਫਰ

ਪਿੰਡ ਅਬੁਲਖੁਰਾਣਾ ਦੀ ਨਸ਼ਾ ਛਡਾਊ ਕਮੇਟੀ ਦੇ ਮੈਂਬਰ ਤੇ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਖਮੀ ਨੂੰ ਏਮਜ਼ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪਿੰਡ ਅਬੁਲਖੁਰਾਣਾ ਵਿਖੇ ਕੁੱਝ ਅਣਪਛਾਤਿਆਂ ਅਤੇ ਪਿੰਡ ਦੇ ਹੀ ਕੁੱਝ ਨਸ਼ਾ ਤਸਕਰਾਂ ਨੇ ਕਮੇਟੀ ਦੇ ਪ੍ਰਧਾਨ ਮੰਗਲਦੀਪ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਅਬੁਲਖੁਰਾਣਾ ਦੀ ਨਸ਼ਾ ਛਡਾਊ ਕਮੇਟੀ ਦੇ ਮੈਂਬਰ ਤੇ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਖਮੀ ਨੂੰ ਏਮਜ਼ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਪਿੰਡ ਅਬੁਲਖੁਰਾਣਾ ਵਿਖੇ ਕੁੱਝ ਅਣਪਛਾਤਿਆਂ ਅਤੇ ਪਿੰਡ ਦੇ ਹੀ ਕੁੱਝ ਨਸ਼ਾ ਤਸਕਰਾਂ ਨੇ ਕਮੇਟੀ ਦੇ ਪ੍ਰਧਾਨ ਮੰਗਲਦੀਪ ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਅੱਧੀ ਦਰਜਨ ਦੇ ਕਰੀਬ ਸਨ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ ਸਨ। ਹਮਲੇ ਤੋਂ ਬਾਅਦ ਜਖਮੀ ਮੰਗਲਦੀਪ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਜਿਆਦਾ ਖਰਾਬ ਹੋਣ ਕਾਰਨ ਜਖਮੀ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਅਤੇ ਬਾਅਦ ਵਿੱਚ ਉੱਥੋਂ ਜਖਮੀ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਪਿੰਡ ਵਿੱਚ ਨਸ਼ੇ ਨੂੰ ਰੋਕਣ ਲਈ ਨਸ਼ਾ ਛਡਾਊ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੀ ਸੀ, ਜਿਸ ਕਰਕੇ ਪਿੰਡ ਵਿੱਚ ਨਸ਼ੇ ਦਾ ਕਾਫੀ ਕੰਟਰੋਲ ਵੀ ਹੋ ਗਿਆ ਸੀ। ਜਿਸ ਕਾਰਨ ਨਸ਼ਾ ਤਸਕਰਾਂ ਕੰਮ ਬੰਦ ਹੋ ਰਿਹਾ ਸੀ, ਇਸ ਕਾਰਨ ਉਨ੍ਹਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਕਮੇਟੀ ਅਤੇ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ਹਮਲਾਵਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ।

Author : Malout Live