ਸ਼੍ਰੀ ਮੁਕਤਸਰ ਸਾਹਿਬ ‘ਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ਦਾ ਜ਼ਿਲ੍ਹਾ ਪੱਧਰੀ ਪੀ.ਪੀ.ਟੀ ਰਾਊਂਡ ਸਫ਼ਲਤਾਪੂਰਵਕ ਸੰਪਨ

ਮੇਰਾ ਯੁਵਾ ਭਾਰਤ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ਦੇ ਚੈਲੇਂਜ ਟਰੈਕ ਤਹਿਤ ਜ਼ਿਲ੍ਹਾ ਪੱਧਰੀ ਪੀ.ਪੀ.ਟੀ ਰਾਊਂਡ ਸੀ.ਆਰ.ਐਮ ਡੀ.ਏ.ਵੀ ਮਾਡਲ ਹਾਈ ਸਕੂਲ ਵਿਖੇ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਰਾਊਂਡ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਤਨਵੀ ਅਗਰਵਾਲ ਦੀ ਰਹਿਨੁਮਾਈ ਹੇਠ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਪਾਲ ਕੌਰ ਦੇ ਸਹਿਯੋਗ ਨਾਲ ਹੋਇਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੇਰਾ ਯੁਵਾ ਭਾਰਤ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ਦੇ ਚੈਲੇਂਜ ਟਰੈਕ ਤਹਿਤ ਜ਼ਿਲ੍ਹਾ ਪੱਧਰੀ ਪੀ.ਪੀ.ਟੀ ਰਾਊਂਡ ਸੀ.ਆਰ.ਐਮ ਡੀ.ਏ.ਵੀ ਮਾਡਲ ਹਾਈ ਸਕੂਲ ਵਿਖੇ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਰਾਊਂਡ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਤਨਵੀ ਅਗਰਵਾਲ ਦੀ ਰਹਿਨੁਮਾਈ ਹੇਠ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਪਾਲ ਕੌਰ ਦੇ ਸਹਿਯੋਗ ਨਾਲ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ ਸ਼੍ਰੀਮਤੀ ਲਵਪ੍ਰੀਤ ਕੌਰ ਸ਼ਾਮਿਲ ਹੋਏ, ਜਿਨ੍ਹਾਂ ਦਾ ਸਵਾਗਤ ਜ਼ਿਲ੍ਹਾ ਯੁਵਾ ਅਧਿਕਾਰੀ ਤਨਵੀ ਅਗਰਵਾਲ ਅਤੇ ਸਕੂਲ ਪ੍ਰਬੰਧਨ ਵੱਲੋਂ ਕੀਤਾ ਗਿਆ। ਰਾਊਂਡ ਦੌਰਾਨ ਕੁਇਜ਼਼ ਅਤੇ ਲੇਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਨੇ "ਫਿਊਚਰ ਗਵਰਨੈਂਸ, ਅਰਬਨ ਟਰਾਂਸਫ਼ਾਰਮੇਸ਼ਨ ਅਤੇ ਸਿਟੀਜ਼ਨ ਸਰਵਿਸਿਜ਼" ਵਿਸ਼ੇ ਤਹਿਤ ਆਪਣੇ ਵਿਜ਼ਨ ਪੇਸ਼ ਕੀਤੇ।

ਇੱਕ ਵਿਦਿਆਰਥਣ ਨੇ "ਕੀ ਅਰਬਨ ਸਲਿਊਸ਼ਨਜ਼- II: ਬਿਹਤਰ ਸੜਕਾਂ ਅਤੇ ਈ.ਵੀ ਸਹਾਇਤਾ ਈਕੋਸਿਸਟਮ" ਵਿਸ਼ੇ 'ਤੇ ਪੀ.ਪੀ.ਟੀ ਰਾਹੀਂ ਸੁਰੱਖਿਅਤ ਅਤੇ ਕੁਸ਼ਲ ਸ਼ਹਿਰੀ ਸੜਕਾਂ ਅਤੇ ਸਾਫ਼-ਸੁਥਰੀ ਆਵਾਜਾਈ ਲਈ ਈ.ਵੀ ਨੈਟਵਰਕ ਬਾਰੇ ਵਿਸਥਾਰ ਨਾਲ ਦੱਸਿਆ। ਹਰੇਕ ਭਾਗੀਦਾਰ ਨੂੰ ਪੇਸ਼ਕਾਰੀ ਲਈ 5 ਮਿੰਟ ਦਾ ਸਮਾਂ ਦਿੱਤਾ ਗਿਆ। ਜਿਊਰੀ ਮੈਂਬਰਾਂ ਵਜੋਂ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਬੀਰ ਕੌਰ ਬਰਾੜ, ਸੁਖਵੀਰ ਸਿੰਘ, ਚਰਨਦਾਸ ,ਬਬੀਤਾ ਵਧਵਾ, ਅੰਜਲੀ ਨੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ। ਇਸ ਮੌਕੇ ਮੇਰਾ ਯੁਵਾ ਭਾਰਤ ਸ਼੍ਰੀ ਮੁਕਤਸਰ ਸਾਹਿਬ ਦੇ ਵਲੰਟੀਅਰ ਦਵਿੰਦਰ ਸਿੰਘ, ਰਸ਼ਨਦੀਪ ਕੌਰ, ਰਵਨੀਤ ਕੌਰ ਅਤੇ ਹਰਜਿੰਦਰ ਕੌਰ ਨੇ ਵੀ ਸਹਿਯੋਗ ਦਿੱਤਾ। ਇਸ ਜ਼ਿਲ੍ਹਾ ਰਾਊਂਡ ਵਿੱਚ ਜੇਤੂ ਰਹੇ 6 ਭਾਗੀਦਾਰ ਰਾਧਿਕਾ, ਗੁਰਲੀਨ ਕੌਰ, ਜਗਦੀਪ ਸਿੰਘ, ਸੀਆ ਸਿੰਗਲਾ, ਮੋਹਿੰਦਰ ਕੌਰ ਅਤੇ ਕ੍ਰਿਤਿਕਾ ਅਨੇਜਾ  ਨੂੰ ਸਟੇਟ ਪੱਧਰ 'ਤੇ ਜਾਣ ਦਾ ਮੌਕਾ ਮਿਲੇਗਾ।

Author : Malout Live