ਮੰਗਾ ਪੂਰੀਆਂ ਨਾ ਹੋਣ ਕਾਰਨ ਲਗਾਇਆ ਗਿਆ ਧਰਨਾ
ਮਲੋਟ:- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਮਲੋਟ, ਗਿੱਦੜਬਾਹਾ ਅਤੇ ਕਿੱਲਿਆਂਵਾਲੀ ਵੱਲੋਂ ਰਾਮ ਸਿੰਘ ਭਲਾਈਆਣਾ ਸੂਬਾ ਆਗੂ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ ,
ਇਸ ਧਰਨੇ ਦੌਰਾਨ ਬਨਵਾਸੀ ਲਾਲ ਚੋਪੜਾ ਸੂਬਾ ਪ੍ਰੈੱਸ ਸਕੱਤਰ ਬ੍ਰਾਂਚ ਬੱਲੂਆਣਾ , ਸੁਰਜੀਤ ਸਿੰਘ ਗਿੱਲ ਚੇਅਰਮੈਨ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਸੀ.ਪੀ.ਐੱਫ. ਦੇ ਬਕਾਏ ਦੇ ਬਿੱਲ ਉੱਚ ਅਧਿਕਾਰੀਆਂ ਨੂੰ ਨਾ ਭੇਜਣਾ, ਖ਼ਜ਼ਾਨਾ ਦਫ਼ਤਰ ਵੱਲੋਂ ਇਤਰਾਜ ਲੱਗੇ ਬਿੱਲਾਂ ਦੇ ਇਤਰਾਜ ਦੂਰ ਕਰਕੇ ਖ਼ਜ਼ਾਨਾ ਦਫ਼ਤਰ ਨਾ ਭੇਜਣਾ , 4 ਸਤੰਬਰ 2014 ਸਾਲਾਂ ਏ.ਪੀ. ਰਹਿੰਦੇ ਕਰਮਚਾਰੀਆਂ ਤੇ ਨਾ ਲਗਾਉਣੀ , ਦਰਜਾ ਚਾਰ ਤੋਂ ਦਰਜਾ ਤਿੰਨ ਵਿਚ ਪ੍ਰਯੋਗ ਹੋਏ ਕਰਮਚਾਰੀਆਂ ਦੇ ਜੀ.ਪੀ. ਫੰਡ ਦੇ ਜਮਾ ਪੈਸੇ ਦਰਜਾ ਤਿੰਨ ਵਿਚ ਤਬਦੀਲ ਨਾ ਕਰਵਾਉਣਾ , ਮੈਡੀਕਲ ਬਿੱਲਾਂ ਦੇ ਪੈਸੇ ਨਾ ਦੇਣਾ, ਰਿਟਾ. ਕਰਮਚਾਰੀਆਂ ਦੇ ਬਣਦੇ ਬਕਾਏ ਲੰਮੇ ਸਮੇਂ ਤੋਂ ਨਾ ਬਣਾਉਣਾ ਆਦਿ ਮੰਗਾਂ ਦਾ ਨਿਪਟਾਰਾ ਨਾ ਹੋਣ ਕਾਰਨ ਅਤੇ ਕਾਰਜਕਾਰਨੀ ਇੰਜੀਨੀਅਰ ਨਾਲ ਮੀਟਿੰਗਾਂ ਹੋਣ ਤੇ ਵੀ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਗਿਆ , ਜਿਸ ਕਾਰਨ ਮੁਲਾਜ਼ਮਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਲਈ ਜਥੇਬੰਦੀ ਨੂੰ ਮਜਬੂਰ ਹੋ ਕੇ ਧਰਨਾ ਦੇਣਾ ਪਿਆ ਹੈ। ਇਸ ਧਰਨੇ ਨੂੰ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ , ਹਰਪਾਲ ਸਿੰਘ ਸਿੱਧੂ ਪ੍ਰਧਾਨ , ਵਿਜੈ ਕੁਮਾਰ ਠਕਰਾਲ , ਜੋਗਿੰਦਰ ਸਿੰਘ ਸਮਾਘ , ਅਜੈਬ ਸਿੰਘ ਖ਼ਾਲਸਾ , ਬਨਾਰਸੀ ਦਾਸ ਬਾਦਲ , ਗੁਲਾਬ ਸਿੰਘ ਮੋਹਲਾਂ , ਕੁਲਵੰਤ ਸਿੰਘ ਆਧਨੀਆਂ , ਮੱਖਣ ਸਿੰਘ , ਲਾਭ ਸਿੰਘ ਸਿੱਖਵਾਲਾ , ਜੰਗ ਸਿੰਘ ਦਰਦੀ ਅਤੇ ਜੰਗ ਸਿੰਘ ਵੀ ਨੇ ਸੰਬੋਧਿਤ ਕੀਤਾ।