'ਰਹਿਬਰ'' ਪ੍ਰੋਗਰਾਮ ਤਹਿਤ ਐਸ.ਡੀ.ਐਮ ਦੀ ਅਗਵਾਈ ਵਿੱਚ ਅਧਿਕਾਰੀਆਂ ਤੇ ਸਮਾਜਸੇਵੀਆਂ ਨੇ ਵੰਡੇ ਮਾਸਕ
ਮਲੋਟ (ਆਰਤੀ ਕਮਲ) :- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਵਿਡ-19 ਬਿਮਾਰੀ ਪ੍ਰਤੀ ਸੁਚੇਤ ਰੱਖਣ ਲਈ ਜਾਰੀ ਯਤਨਾਂ ਤਹਿਤ ਬੀਤੇ ਦਿਨੀ ਸ਼ੁਰੂ ਕੀਤੇ ''ਰਹਿਬਰ'' ਪ੍ਰੋਗਰਾਮ ਤਹਿਤ ਅੱਜ ਐਸ.ਡੀ.ਐਮ ਮਲੋਟ ਸ.ਗੋਪਾਲ ਸਿੰਘ ਦੀ ਅਗਵਾਈ ਵਿਚ ਅਧਿਕਾਰੀਆਂ ਅਤੇ ਸਮਾਜਸੇਵੀਆਂ ਵੱਲੋਂ ਇੰਦਰਾ ਰੋਡ ਤੇ ਮਾਸਕ ਵੰਡ ਕੇ ਲੋਕਾਂ ਨੂੰ ਕੋਵਿਡ19 ਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ ।
ਇਸ ਮੌਕੇ ਉਹਨਾਂ ਨਾਲ ਨਾਇਬ ਤਹਿਸੀਲਦਾਰ ਮਲੋਟ ਜੇਪੀ ਸਿੰਘ, ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਆਰ.ਟੀ.ਆਈ ਹਿਊਮਨ ਰਾਈਟਸ ਦੇ ਚੇਅਰਮੈਨ ਅਤੇ ਟੀਮ ਵਿਚ ਬਤੌਰ ਰਹਿਬਰ ਵਜੋਂ ਸੇਵਾ ਕਰ ਰਹੇ ਜੋਨੀ ਸੋਨੀ ਅਤੇ ਪ੍ਰਧਾਨ ਚਰਨਜੀਤ ਖੁਰਾਣਾ, ਅਮਨ ਖੁੰਗਰ, ਅੰਕੁਸ਼ ਖੁਰਾਣਾ ਵੀ ਹਾਜਰ ਸਨ । ਇੰਦਰਾ ਰੋਡ ਦੇ ਬਜਾਰ ਅਤੇ ਦਿਹਾਤੀ ਬੱਸ ਅੱਡੇ ਤੇ ਲੋਕਾਂ ਨੂੰ ਮਾਸਕ ਵੰਡ ਕੇ ਹੱਥ ਸੈਨੀਟਾਈਜ ਵੀ ਕਰਵਾਏ ਗਏ ਅਤੇ ਨਾਲ ਹੀ ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਦੱਸਿਆ ਗਿਆ । ਇਸ ਮੌਕੇ ਮਾਣਯੋਗ ਐਸ.ਡੀ.ਐਮ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਵਿਡ-19 ਤਹਿਤ ਪੌਜਟਿਵ ਮਰੀਜਾਂ ਦੀ ਗਿਣਤੀ ਇਕ ਵਾਰ ਫਿਰ ਵੱਧ ਰਹੀ ਹੈ ਜਿਸ ਵਿਚ ਲੋਕਾਂ ਦੀ ਅਣਗਹਿਲੀ ਵੀ ਵੱਡਾ ਕਾਰਨ ਹੈ ਇਸ ਲਈ ਜਰੂਰੀ ਹੈ ਕਿ ਹਰ ਸਮਾਜਿਕ ਪ੍ਰਾਣੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਖੁਦ ਵੀ ਨਿਯਮਾਂ ਦੀ ਪਾਲਣਾ ਕਰੇ ਅਤੇ ਆਪਣੇ ਆਸਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰੇ ਤਾਂ ਜੋ ਇਸ ਮਹਾਂਮਾਰੀ ਨੂੰ ਹਰਾ ਕੇ ਤੰਦਰੁਸਤ ਪੰਜਾਬ ਦਾ ਮਿਸ਼ਨ ਫਤਹਿ ਕੀਤਾ ਜਾ ਸਕੇ ।