ਵਿਕਰਾਂਤ ਖੁਰਾਣਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਨਿਯੁਕਤ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਪ ਦੇ ਟਕਸਾਲੀ ਆਗੂ ਵਿਕਰਾਂਤ ਖੁਰਾਣਾ ਨੂੰ ਦਫ਼ਤਰ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਮੰਤਰੀ ਬਲਜੀਤ ਕੌਰ ਨੇ ਦੱਸਿਆ ਕੀ ਇਸ ਤੋਂ ਪਹਿਲਾਂ ਇਹ ਜਿੰਮੇਵਾਰੀ ਪਰਮਜੀਤ ਗਿੱਲ ਕੋਲ ਸੀ, ਉਹਨਾਂ ਨੂੰ ਸੰਗਠਨ ਵੱਲੋਂ ਹਲਕਾ ਸੰਗਠਨ ਇੰਚਾਰਜ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਇਸ ਲਈ ਹੁਣ ਟਕਸਾਲੀ ਆਗੂ ਵਿਕਰਾਂਤ ਖੁਰਾਣਾ ਨੂੰ ਇਹ ਜਿੰਮੇਵਾਰੀ ਸੌਂਪੀ ਜਾ ਰਹੀ ਹੈ।
ਮਲੋਟ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਪ ਦੇ ਟਕਸਾਲੀ ਆਗੂ ਵਿਕਰਾਂਤ ਖੁਰਾਣਾ ਨੂੰ ਦਫ਼ਤਰ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਮੰਤਰੀ ਬਲਜੀਤ ਕੌਰ ਨੇ ਦੱਸਿਆ ਕੀ ਇਸ ਤੋਂ ਪਹਿਲਾਂ ਇਹ ਜਿੰਮੇਵਾਰੀ ਪਰਮਜੀਤ ਗਿੱਲ ਕੋਲ ਸੀ, ਉਹਨਾਂ ਨੂੰ ਸੰਗਠਨ ਵੱਲੋਂ ਹਲਕਾ ਸੰਗਠਨ ਇੰਚਾਰਜ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਇਸ ਲਈ ਹੁਣ ਟਕਸਾਲੀ ਆਗੂ ਵਿਕਰਾਂਤ ਖੁਰਾਣਾ ਨੂੰ ਇਹ ਜਿੰਮੇਵਾਰੀ ਸੌਂਪੀ ਜਾ ਰਹੀ ਹੈ, ਇਸ ਮੌਕੇ ਉਹਨਾਂ ਨੇ ਖੁਰਾਣਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀ। ਵਿਕਰਾਂਤ ਖੁਰਾਣਾ ਵੱਲੋਂ ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਨਿੱਜੀ ਸਕੱਤਰ ਅਰਸ਼ਦੀਪ ਸਿੰਘ ਸਿੱਧੂ, ਨਿੱਜੀ ਸਕੱਤਰ ਸਿੰਦਰਪਾਲ, ਐਮ.ਸੀ ਜਸਦੇਵ ਸਿੰਘ ਸੰਧੂ, ਐਮ.ਸੀ ਹਰਮੇਲ ਸਿੰਘ ਸੰਧੂ, ਰਮੇਸ਼ ਅਰਨੀਵਾਲਾ, ਗੁਰਪ੍ਰੀਤ ਸਿੰਘ ਵਿਰਦੀ, ਜੋਨੀ ਗਰਗ, ਜਸਮੀਤ ਬਰਾੜ, ਸੁਨੀਸ਼ ਗੋਇਲ, ਹਰਪ੍ਰੀਤ ਸੰਧੂ, ਜਗਨਨਾਥ ਸ਼ਰਮਾ, ਰਾਜੂ ਸ਼ਰਮਾ, ਬਲਰਾਜ ਸਿੰਘ, ਰਾਜੀਵ ਬੱਬੂ ਉੱਪਲ, ਰਾਜੂ ਸ਼ਰਮਾ, ਟਿੰਕਾ ਗਰਗ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਜਗਦੀਸ਼ ਸ਼ਰਮਾ, ਰਾਜਨ ਖੁਰਾਣਾ, ਜੈਅੰਤ ਖੁਰਾਣਾ, ਸ਼ੰਟੀ ਗਗਰ, ਭਾਰਤ ਭੂਸ਼ਣ ਗਰਗ, ਸੌਰਵ ਅਨੇਜਾ, ਸੰਦੀਪ ਸੇਤੀਆ, ਗੁਰਪਿਆਰ ਸਿੰਘ ਅਤੇ ਭੁਪਿੰਦਰ ਨਾਰੰਗ ਮੌਜੂਦ ਸਨ।
Author : Malout Live