PSEB 10ਵੀਂ, 12ਵੀਂ ਰੀ-ਅਪੀਅਰ ਓਪਨ ਸਕੂਲ ਨਤੀਜਾ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਦੌਰਾਨ 10ਵੀਂ-12ਵੀਂ ਸ਼੍ਰੇਣੀਆਂ ਦੀਆਂ ਓਪਨ ਸਕੂਲ ਰੀ-ਅਪੀਅਰ ਅਤੇ ਓਪਨ ਸਕੂਲ ਬਲਾਕ-2 ਦੀਆਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਬੁੱਧਵਾਰ ਬਾਅਦ ਦੁਪਹਿਰ ਐਲਾਨ ਦਿੱਤਾ ਗਿਆ।

ਮਲੋਟ (ਪੰਜਾਬ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਦੌਰਾਨ 10ਵੀਂ-12ਵੀਂ ਸ਼੍ਰੇਣੀਆਂ ਦੀਆਂ ਓਪਨ ਸਕੂਲ ਰੀ-ਅਪੀਅਰ ਅਤੇ ਓਪਨ ਸਕੂਲ ਬਲਾਕ-2 ਦੀਆਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਬੁੱਧਵਾਰ ਬਾਅਦ ਦੁਪਹਿਰ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਨਤੀਜਾ ਐਲਾਨਣ ਤੋਂ ਬਾਅਦ ਸਬੰਧਿਤ ਪ੍ਰੀਖਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਅਤੇ www.indiaresults.com 'ਤੇ ਜਾ ਕੇ ਦੇਖ ਸਕਦੇ ਹਨ।

ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਨਤੀਜਾ ਦੇਖਣ ਲਈ ਸਬੰਧਿਤ ਵੈੱਬਸਾਈਟ 'ਤੇ ਲੋੜੀਂਦੀ ਜਾਣਕਾਰੀ ਦਰਜ ਕਰਨ। ਬੋਰਡ ਵੱਲੋਂ ਨਤੀਜਾ ਆਨਲਾਈਨ ਜਾਰੀ ਕੀਤੇ ਜਾਣ ਨਾਲ ਪ੍ਰੀਖਿਆਰਥੀ ਘਰ ਬੈਠੇ ਹੀ ਆਪਣੇ ਪ੍ਰੀਖਿਆ ਨਤੀਜੇ ਦੀ ਜਾਂਚ ਕਰ ਸਕਦੇ ਹਨ।

Author : Malout Live