ਐਨ.ਡੀ.ਪੀ.ਐੱਸ ਐਕਟ ਦੇ 44 ਵੱਖ-ਵੱਖ ਕੇਸਾਂ ਦਾ ਮਾਲ ਮੁਕੱਦਮਾ ਕਮੇਟੀ ਮੈਂਬਰਾਂ ਦੀ ਹਾਜ਼ਰੀ 'ਚ ਪਾਰਦਰਸ਼ੀ ਢੰਗ ਨਾਲ ਨਸ਼ਟ
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਯੂਨੀਵਰਸਲ ਬਾਇਓਮੈਸ ਪਲਾਂਟ ਪਿੰਡ ਚੰਨੂ ਵਿਖੇ ਬੀਤੇ ਦਿਨ ਨਸ਼ਟ ਕੀਤਾ ਗਿਆ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਸਮੁੱਚੀ ਪ੍ਰਕੀਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਉਹਨਾ ਦੱਸਿਆ ਕਿ ਕੁੱਲ 44 ਐਨ.ਡੀ.ਪੀ.ਐੱਸ ਐਕਟ ਦੇ ਮੁਕੱਦਮਿਆਂ ਦਾ ਮਾਲ ਜਿਸ ਵਿੱਚ 2868.191 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 2.515 ਕਿਲੋਗ੍ਰਾਮ ਗਾਂਜਾ, 1.206 ਕਿੱਲੋਗ੍ਰਾਮ ਹੈਰੋਇਨ, 1145 ਨਸ਼ੀਲੀਆਂ ਗੋਲੀਆਂ, 04 ਨਸ਼ੀਲੀਆਂ ਸ਼ੀਸ਼ੀਆਂ ਨੂੰ ਨਸ਼ਟ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਆਈ.ਪੀ.ਐਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਿਸਦੇ ਚੱਲਦਿਆਂ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਦੇ ਤਹਿਤ ਪਿਛਲੇ ਕੁੱਝ ਸਮੇਂ ਅੰਦਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਭਾਵੇਂ ਕਿ ਜ਼ਿਲ੍ਹਾ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਬਕਾਇਦਾ ਸੀਲ ਬੰਦ ਪਾਰਸਲਾਂ ਅਤੇ ਉੱਚ-ਪੱਧਰ ਸੁਰੱਖਿਆ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਸਟੋਰ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਸੀਨੀਅਰ ਅਫ਼ਸਰਾਂ ਵੱਲੋਂ ਸਮੇਂ-ਸਮੇਂ ਤੇ ਚੈੱਕ ਵੀ ਕੀਤਾ ਜਾਂਦਾ ਹੈ, ਪਰੰਤੂ ਇੰਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਤੀਕ੍ਰਿਆ ਵਿੱਚ ਗੁਜ਼ਰਨ ਤੋਂ ਬਾਅਦ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ।
ਇਸ ਸੰਬੰਧੀ ਸਮੇਂ-ਸਮੇਂ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਤਹਿਤ ਇੱਕ ਕਮੇਟੀ ਬਣਾਈ ਗਈ ਅਤੇ ਐਨ.ਡੀ.ਪੀ.ਐਸ ਐਕਟ ਨਾਲ ਸੰਬੰਧਿਤ ਮੁਕੱਦਿਮਆਂ ਦਾ ਮਾਲ ਯੂਨੀਵਰਸਲ ਬਾਇਓਮੈਸ ਪਲਾਂਟ ਪਿੰਡ ਚੰਨੂ ਵਿਖੇ ਬੀਤੇ ਦਿਨ ਨਸ਼ਟ ਕੀਤਾ ਗਿਆ ਹੈ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਸਮੁੱਚੀ ਪ੍ਰਕੀਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਉਹਨਾ ਦੱਸਿਆ ਕਿ ਕੁੱਲ 44 ਐਨ.ਡੀ.ਪੀ.ਐੱਸ ਐਕਟ ਦੇ ਮੁਕੱਦਮਿਆਂ ਦਾ ਮਾਲ ਜਿਸ ਵਿੱਚ 2868.191 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 2.515 ਕਿਲੋਗ੍ਰਾਮ ਗਾਂਜਾ, 1.206 ਕਿੱਲੋਗ੍ਰਾਮ ਹੈਰੋਇਨ, 1145 ਨਸ਼ੀਲੀਆਂ ਗੋਲੀਆਂ, 04 ਨਸ਼ੀਲੀਆਂ ਸ਼ੀਸ਼ੀਆਂ ਨੂੰ ਨਸ਼ਟ ਕੀਤਾ ਗਿਆ।
Author : Malout Live