ਅਵਾਰਾ ਢੱਠੇ ਨੇ ਬਜੁਰਗ ਮਾਤਾ ਨੂੰ ਕੀਤਾ ਜਖਮੀ

ਮਲੋਟ (ਆਰਤੀ ਕਮਲ) : ਸੜਕਾਂ ਦੇ ਘੁੰਮਦੇ ਅਵਾਰਾ ਪਸ਼ੂ ਇਨਸਾਨਾਂ ਲਈ ਮਸੀਬਤ ਬਣਦੇ ਜਾ ਰਹੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਲੋਕਾਂ ਤੋਂ ਟੈਕਸ ਵਸੂਲ ਕੇ ਵੀ ਇਹਨਾਂ ਦਾ ਕੋਈ ਹੱਲ ਕਰਨ ਵਲ ਸੰਜੀਦਗੀ ਨਹੀ ਦਿਖਾ ਰਹੇ । ਗਰੀਬ ਮਨੁੱਖ ਜੋ ਆਪਣੇ ਰੋਜਮਰਾ ਦੇ ਕੰਮ ਕਾਰ ਵਿਚ ਵਿਅਸਤ ਹੁੰਦਾ ਹੈ ਅਚਾਨਕ ਹੀ ਕਿਸੇ ਢੱਠੇ ਦੇ ਕਾਰਨ ਉਸਦਾ ਪੂਰਾ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ । ਮਲੋਟ ਸ਼ਹਿਰ ਦੇ ਵਰਾਡ ਨੰ 19 ਰਵੀਦਾਸ ਨਗਰ ਦੀ ਚਰੰਜੀ ਰਾਮ ਵਾਲੀ ਗਲੀ ਵਿਖੇ ਸ਼ਨੀਵਾਰ ਦੀ ਦੁਪਹਿਰ ਨੂੰ ਇਕ ਬਜੁਰਗ ਮਾਤਾ ਚੰਪਾ ਦੇਵੀ (80) ਜਦ ਘਰ ਦੇ ਬਾਹਰ ਖੇਡ ਰਹੇ ਆਪਣੇ ਪੋਤਿਆਂ ਨੂੰ ਘਰ ਅੰਦਰ ਲਿਜਾਣ ਲਈ ਨਿਕਲੀ ਦਾ ਗਲੀ ਵਿਚ ਖੜੇ ਅਵਾਰਾ ਢੱ”ਠੇ ਇਕ ਦਮ ਲੜ ਪਏ ਤੇ ਇਕ ਢੱਠੇ ਨੇ ਅਚਾਨਕ ਆ ਕੇ ਮਾਤਾ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮਾਤਾ ਦਾ ਚੂਕਨਾ ਟੁੱਟ ਗਿਆ । ਮਾਤਾ ਦੇ ਲੜਕੇ ਪ੍ਰਕਾਸ਼ ਕੁਮਾਰ ਨੇ ਦੱਸਿਆ ਕੇ ਉਹ ਹੇਅਰ ਡਰੈਸਰ ਦਾ ਕੰਮ ਕਰਦਾ ਹੈ ਅਤੇ ਬੜੀ ਮੁਸ਼ਕਲ ਨਾਲ ਘਰ ਦਾ ਗੁਜਾਰਾ ਚਲਾਉਂਦਾ ਹੈ ਪਰ ਹੁਣ ਅਚਾਨਕ ਇਹ ਮੁਸੀਬਤ ਆਣ ਪਈ ਹੈ । ਉਸਨੇ ਪ੍ਰਸ਼ਾਸਨ ਅਤੇ ਸਮਾਜਸੇਵੀਆਂ ਤੋਂ ਮਾਤਾ ਦਾ ਇਲਾਜ ਕਰਵਾਉਣ ਦਾ ਗੁਹਾਰ ਲਗਾਈ ਹੈ ।