ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ

ਮਲੋਟ:- ਸੀਨੀਅਰ ਕਾਰਜਕਾਰੀ ਇੰਜੀਨੀਅਰ, ਵੰਡ ਮੰਡਲ ਮਲੋਟ ਅਮਨਦੀਪ ਸਿੰਘ ਨੇ ਦੱਸਿਆ ਕਿ 16 ਜੂਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 220 ਕੇ.ਵੀ ਮਲਕਟੋਰਾ ਤੋਂ 66 ਕੇ.ਵੀ ਗ.ਸ.ਸ ਮਧੀਰ ਤੱਕ ਨਵੀਂ ਖਿੱਚੀ 66 ਕੇ.ਵੀ ਮਧੀਰ ਲਾਈਨ ਨੂੰ ਚਾਲੂ ਕਰਨ ਲਈ ਟੀ ਐਲ ਡਵੀਜ਼ਨ ਪਟਿਆਲਾ ਵਲੋਂ ਮਲੋਟ ਡਵੀਜ਼ਨ ਅਧੀਨ ਪੈਂਦੀਆਂ 66 ਕੇ.ਵੀ. ਅਰਨੀਵਾਲਾ ਅਤੇ ਅਬੁਲ ਖੁਰਾਣਾ ਲਾਈਨਾਂ 'ਤੇ ਪਰਮਿਟ ਲਿਆ ਜਾਵੇਗਾ।

ਜਿਸ ਕਾਰਨ 66 ਕੇ.ਵੀ ਆਲਮਵਾਲਾ ਗਰਿਡ, 66 ਕੇ.ਵੀ ਮਿੱਡਾ ਗਰਿਡ, 66 ਕੇ.ਵੀ ਅਬੁਲ ਖੁਰਾਣਾ ਗਰਿੱਡ, 66 ਕੇ.ਵੀ ਕੋਲਿਆਂਵਾਲੀ ਗਰਿੱਡ, 66 ਕੇ.ਵੀ ਭਾਈ ਕੇਰਾ ਗਰਿੱਡ, 66 ਕੇ.ਵੀ ਫਤਿਹਪੁਰ ਮੰਨੀਆਂ ਗਰਿੱਡ ਬੰਦ ਰਹਿਣਗੇ, ਜਿਸ ਕਾਰਨ ਉਕਤ ਗਰਿਡਾਂ ਤੋਂ ਚੱਲਦੇ ਸਾਰੇ 11 ਕੇ.ਵੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।ਇਸ ਤੋਂ ਇਲਾਵਾ 66 ਕੇ.ਵੀ ਅਰਨੀਵਾਲਾ ਗਰਿੱਡ, 66 ਕੇ.ਵੀ ਕੰਧਵਾਲਾ ਗਰਿੱਡ, 66 ਕੇ.ਵੀ ਕੱਟਿਆਂ ਵਾਲੀ ਗਰਿੱਡ ਤੋਂ ਚੱਲਦੇ ਸਿਰਫ਼ 11 ਕੇ.ਵੀ ਏ.ਪੀ ਫੀਡਰਾਂ ਦੀ ਸਪਲਾਈ ਹੀ ਬੰਦ ਰਹੇਗੀ।