ਮਿਸ਼ਨ ਫਤਹਿ ਅਧੀਨ ਕੋਵਿਡ-19 ਸੰਬੰਧੀ ਲੋਕਾ ਨੂੰ ਕੀਤਾ ਗਿਆ ਜਾਗਰੂਕ
ਮਲੋਟ:- ਪੰਜਾਬ ਸਰਕਾਰ ਵੱਲੋਂ ਕੋਵਿਡ-19 ਤਹਿਤ ਸੁਰੂ ਕੀਤੀ ਮੁਹਿੰਮ ਮਿਸ਼ਨ ਫਤਹਿ ਅਧੀਨ ਡਾ.ਹਰੀ ਨਰਾਇਣ ਸਿਵਲ ਸਰਜਨ ਸ਼੍ਰੀ ਮੁਕਤਸਰ.ਸਾਹਿਬ ਦੀਆਂ ਹਦਾਇਤਾਂ ਤੇ ਡਾ.ਪਰਮਦੀਪ ਸੰਧੂ ਤੇ ਡਾ.ਵਿਕਰਮ ਅਸੀਜਾ ਜਿਲ੍ਹਾ ਐਪਡੀਮਾਲੋਜਿਸਟ ਦੇ ਦਿਸ਼ ਨਿਰਦੇਸ਼ਾ ਅਨੁਸਾਰ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਤੇ ਡਾ.ਅੰਮ੍ਰਿਤਪਾਲ ਕੌਰ ਅਤੇ ਡਾ.ਸਿੰਪਲ ਕੁਮਾਰ ਮੈਡੀਕਲ ਅਫਸਰ ਜੀ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ ਆਲਮਵਾਲਾ ਵਿਖੇ ਡਾ.ਅਰਪਣ ਸਿੰਘ ਬਲਾਕ ਨੋਡਲ ਅਫਸਰ ਵੱਲੋਂ ਲੋਕਾ ਨੂੰ ਕਰੋਨਾ ਵਾਇਰਸ ਦੇ ਲਛਣਾ ਅਤੇ ਬਚਾਅ ਬਾਰੇ ਦੱਸਿਆ ਗਿਆ।
ਸੁਖਜੀਤ ਸਿੰਘ ਆਲਮਵਾਲਾ ਸਿਹਤ ਕਰਮਚਾਰੀ ਨੇ ਦੱਸਿਆ ਕਿ ਬਿਨ੍ਹਾ ਜਰੂਰਤ ਤੋ ਘਰ ਤੋ ਬਾਹਰ ਨਾ ਜਾਓ। ਇਸ ਮੌਕੇ ਗੁਰਵਿੰਦਰ ਸਿੰਘ ਸੁਖਮੰਦਰ ਸਿੰਘ ਰਾਜਿੰਦਰ ਕੁਮਾਰ ਅਵਿਨਾਸ਼ ਕੁਮਾਰ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਹਰਮਿੰਦਰ ਸਿੰਘ ਤੇ ਲੋਕ ਮੌਜੂਦ ਸਨ।