ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੇ ਸੁੰਦਰੀਕਰਨ ਦਾ ਕੰਮ ਹੋਇਆ ਸ਼ੁਰੂ

ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਰਜਿ. ਮਲੋਟ ਵੱਲੋਂ ਅਰਦਾਸ ਕਰਕੇ ਖੰਡਾ ਸਾਹਿਬ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਉਤਾਰ ਦਿੱਤਾ ਗਿਆ ਹੈ।

ਮਲੋਟ : ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਦੇ ਸੁੰਦਰੀਕਰਨ ਦਾ ਕੰਮ ਸੁਰੂ ਹੋ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਰਜਿ. ਮਲੋਟ ਵੱਲੋਂ ਅਰਦਾਸ ਕਰਕੇ ਖੰਡਾ ਸਾਹਿਬ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਉਤਾਰ ਦਿੱਤਾ ਗਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਮਲੋਟ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਗਰਗ ਨਿੱਜੀ ਦਿਲਚਸਪੀ ਲੈ ਕੇ ਚੌਂਕ ਦਾ ਸੁੰਦਰੀਕਰਨ ਕਰਵਾ ਰਹੇ ਹਨ।

ਇਨ੍ਹਾਂ ਵੱਲੋਂ ਸੰਗਤਾਂ ਨੂੰ ਵਿਸਵਾਸ਼ ਦਵਾਇਆ ਹੈ ਕਿ ਇਸ ਚੌਂਕ ਦੇ ਸੁੰਦਰੀਕਰਨ ਤੇ ਮਜਬੂਤੀ ਦੀ ਮਿਸਾਲ ਹੋਵੇਗੀ। ਪੰਜਾਬ ਦੇ ਲੋਕ ਚੌਂਕ ਨੂੰ ਦੇਖਣ ਆਉਣਗੇ। ਡਾ. ਗਿੱਲ ਨੇ ਕਿਹਾ ਬਹੁਤ ਚੰਗੀ ਗੱਲ ਹੈ ਕਿਉਂਕਿ ਚੌਂਕ ਗੁਰੂ ਸਾਹਿਬ ਜੀ ਦੇ ਨਾਮ ਤੇ ਹੈ। ਇਸ ਮੌਕੇ ਤੇ ਪ੍ਰਧਾਨ ਨਛੱਤਰ ਸਿੰਘ ਫੌਜੀ, ਪ੍ਰਧਾਨ ਸਰੂਪ ਸਿੰਘ, ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਮੌੜ ਤੇ ਮੈਂਬਰ ਮੋਜੂਦ ਸਨ।

Author : Malout Live