ਮਲੋਟ ਦੀ ਸਿਧਾਂਤ ਕਰਾਟੇ ਅਕੈਡਮੀ ਦੇ ਬੱਚਿਆਂ ਨੇ ਜਲੰਧਰ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਜਿੱਤੇ 11 ਮੈਡਲ
ਬੀਤੇ ਦਿਨੀਂ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਐਮਚੂਰ ਕਰਾਟੇ ਫਾਊਂਡੇਸ਼ਨ ਪੰਜਾਬ ਦੀ ਜਲੰਧਰ ਵਿਖੇ 19 ਅਤੇ 20 ਜੁਲਾਈ ਨੂੰ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਕਰੀਬ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਮਲੋਟ : ਬੀਤੇ ਦਿਨੀਂ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਐਮਚੂਰ ਕਰਾਟੇ ਫਾਊਂਡੇਸ਼ਨ ਪੰਜਾਬ ਦੀ ਜਲੰਧਰ ਵਿਖੇ 19 ਅਤੇ 20 ਜੁਲਾਈ ਨੂੰ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਕਰੀਬ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ ਸ਼ਹਿਰ ਦੀ ਨਾਮੀ ਸਿਧਾਂਤ ਕਰਾਟੇ ਅਕੈਡਮੀ ਦੇ 15 ਖਿਡਾਰੀਆਂ, ਜਿਸ ਵਿੱਚ ਦੀਕਸ਼ਾਂਤ ਢੱਲ, ਅਨਮੋਲਰਾਜ ਸਿੰਘ, ਯੁੱਧਵੀਰ ਸਿੰਘ, ਨਿਯਾਮਤਦੀਪ ਸਿੰਘ, ਖੁਸ਼ਦਿਲ ਸਿੰਘ, ਵਿਨੈ ਕੁਮਾਰ, ਸਪਰਸ਼ ਜੁਨੇਜਾ, ਉਦੈਵੀਰ ਸਿੰਘ, ਜਸਪ੍ਰੀਤ ਸਿੰਘ ਸੰਧੂ, ਹਮਰਾਜ ਕੌਰ, ਅਗਾਜ਼ਪ੍ਰੀਤ ਸੰਧੂ, ਪ੍ਰਭਗੁਣ ਹਾਂਡਾ, ਉਪਕਾਰ, ਅਰਸ਼ਦੀਪ ਕੌਰ, ਵੰਸ਼ਿਕਾ ਸ਼ਾਮਿਲ ਸਨ, ਨੇ ਵਲੋਂ ਭਾਗ ਲਿਆ ਗਿਆ।
ਜਿਸ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਗੋਲਡ, 2 ਸਿਲਵਰ ਅਤੇ 3 ਬਰੋਨਜ਼ ਸਮੇਤ 11 ਮੈਡਲ ਜਿਲ੍ਹੇ ਦੀ ਝੌਲੀ ਪਾਏ। ਟੀਮ ਦੇ ਵਾਪਿਸ ਮਲੋਟ ਪਹੁੰਚਣ ਤੇ ਮਾਪਿਆਂ ਵੱਲੋਂ ਟੀਮ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ ਗਿਆ। ਟੀਮ ਦੀ ਇਸ ਉਪਲੱਬਧੀ ਤੇ ਮਾਪਿਆਂ ਨੇ ਸਿਧਾਂਤ ਕਰਾਟੇ ਅਕੈਡਮੀ ਦੇ ਕੋਚ ਸੈਂਨਸਈ ਸਿਧਾਂਤ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਾਰੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Author : Malout Live



