ਮਲੋਟ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਿਆਸੀ ਹੁੰਗਾਰਾ, 40 ਪਰਿਵਾਰ ਅਕਾਲੀ ਦਲ ‘ਚ ਹੋਏ ਸ਼ਾਮਿਲ

ਮਲੋਟ ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਸਿਆਸੀ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਰੀਬ 40 ਪਰਿਵਾਰਾਂ ਨੇ ਸੁਮਿਤ ਰਾਘਵ ਦੀ ਪ੍ਰੇਰਨਾ ਸਦਕਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਦਿਆਂ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਥ ਮਜ਼ਬੂਤ ਕਰਨ ਦਾ ਐਲਾਨ ਕੀਤਾ।

ਮਲੋਟ : ਮਲੋਟ ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਸਿਆਸੀ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਰੀਬ 40 ਪਰਿਵਾਰਾਂ ਨੇ ਸੁਮਿਤ ਰਾਘਵ ਦੀ ਪ੍ਰੇਰਨਾ ਸਦਕਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਦਿਆਂ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਥ ਮਜ਼ਬੂਤ ਕਰਨ ਦਾ ਐਲਾਨ ਕੀਤਾ। ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਨਗਰ ਵਿੱਚ ਸਭ ਤੋਂ ਵੱਧ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਅਤੇ ਲੋਕ ਅੱਜ ਵੀ ਉਸ ਸਮੇਂ ਨੂੰ ਯਾਦ ਕਰ ਰਹੇ ਹਨ। ਇਸੇ ਵਿਸ਼ਵਾਸ ਦੇ ਆਧਾਰ 'ਤੇ ਲੋਕ ਮੁੜ ਅਕਾਲੀ ਦਲ ਨਾਲ ਜੁੜ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰਾਮ ਚੰਦਰ, ਪ੍ਰਭੂ ਦਿਆਲ, ਸੁਨੀਲ, ਨਿੱਕਾ, ਜਤਿਨ, ਰਾਜਿੰਦਰ ਕੁਮਾਰ, ਗੋਪ ਚੰਦ, ਹੇਮ ਰਾਜ, ਦੀਨੂੰ, ਮੋਨੂੰ, ਪਵਨ, ਸੁਭਾਸ਼ ਚੰਦਰ, ਰਾਕੇਸ਼, ਕਮਲ, ਵਰੁਣ, ਦਵਿੰਦਰ, ਗੌਤਮ, ਦੀਪੂ, ਨੀਰਜ, ਬੌਬੀ, ਅੰਕੁਸ਼, ਕੁਨਾਲ, ਚਰਨਜੀਤ, ਪੱਪੂ, ਰਵੀਸ਼, ਜਸਵੰਤ, ਰਾਕੇਸ਼ ਸਮੇਤ ਕਰੀਬ 40 ਪਰਿਵਾਰ ਸ਼ਾਮਿਲ ਸਨ। ਇਸ ਮੌਕੇ ਸੁਖਇੰਦਰ ਸਿੰਘ ਭੁੱਲਰ, ਸ਼ਹਿਰੀ ਪ੍ਰਧਾਨ ਅਸ਼ੋਕ ਬਜਾਜ, ਅਮਰੀਕ ਸਿੰਘ ਕਲਸੀ (ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ), ਐਮ.ਸੀ ਗੋਲਡੀ ਭੁੱਲਰ, ਗੁਰਪ੍ਰੀਤ ਸਿੰਘ, ਐਮ.ਸੀ ਨਵਦੀਪ ਸਿੰਘ ਰਿੰਕੂ, ਡਾ. ਇਕਬਾਲ ਸਿੰਘ ਵਿੱਕੀ, ਸਾਬਕਾ ਐਮ.ਸੀ ਬਿਸ਼ੰਬਰ ਦਾਸ, ਸਾਬਕਾ ਐਮ.ਸੀ ਜਮਨਾ ਰਾਣੀ, ਸਾਬਕਾ ਐਮ.ਸੀ ਬਿਮਲਾ ਦੇਵੀ, ਧਰਮਵੀਰ, ਸੁਮਿਤ ਰਾਘਵ, ਅਸ਼ੋਕ ਮੱਕੜ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਿਰ ਸਨ। ਆਗੂਆਂ ਨੇ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਧ ਰਿਹਾ ਵਿਸ਼ਵਾਸ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਲੋਕਾਂ ਦੀ ਆਵਾਜ਼ ਬਣ ਕੇ ਉਭਰੇਗੀ।

Author : Malout Live