ਜੀ. ਟੀ. ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੁੂਮ ਧਾਮ ਨਾਲ ਮਨਾਇਆ ਗਿਆ “ਵਿਦਾਇਗੀ ਪਾਰਟੀ ਸਮਾਗਮ”
ਮਲੋਟ:- ਗੁਰੂ ਤੇਗ ਬਹਾਦਰ ਖਾਸਲਾ ਪਬਲਿਕ ਸੀਨੀ: ਸੈਕੰ: ਸਕੂਲ ਵਿਖੇ 12ਵੀਂ ਜਮਾਤ ਦੇ ਵਿਦਆਰਥੀਆਂ ਦੀ ਵਿਦਾਇਗੀ ਪਾਰਟੀ ਸਮਾਗਮ ਮਨਾਇਆ ਗਿਆ। ਸਕੂਲ ਕੈਂਪਸ ਦੇ ਪੰਜਾਬੀ ਭਵਨ ਵਿੱਚ ਆਯੋਜਿਤ ਕੀਤੇ ਇਸ ਸਮਾਗਮ ਵਿੱਚ ਵਿਿਦਆਰਥੀਆਂ ਨੇ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ, ਸਕਿੱਟ, ਸੋਲੋ ਗੀਤ, ਸੋਲੋ ਡਾਂਸ ਅਤੇ ਵੱਖ^ਵੱਖ ਵੰਨਗੀਆਂ ਨਾਲ ਸਮਾਂ ਬੰਨਿਆਂ।ਇਸ ਤੋਂ ਇਲਾਵਾ ਇਸ ਮੌਕੇ ਕਰਵਾਏ ਗਏ ਸਟੇਜੀ ਮੁਕਾਬਲਿਆਂ ਵਿੱਚ ਵਿਿਦਆਰਥੀਆਂ ਵੱਧ ਚੜ੍ਹ ਕੇ ਭਾਗ ਲਿਆ। ਮੁਕਾਬਲਿਆਂ ਦੇ ਜੱਜਾਂ ਦੀ ਭੂਮਿਕਾ ਮੈਡਮ ਸਤਵੰਤ ਕੌਰ ਗਿੱਲ, ਮੈਡਮ ਪਰਮਜੀਤ ਕੌਰ ਗਿੱਲ ਅਤੇ ਮੈਡਮ ਪੂਜਾ ਸਾਹਣੀ ਵੱਲੋਂ ਬਾਖੂਬੀ ਨਿਭਾਈ ਗਈ। ਸਟੇਜ ਸੰਚਾਲਣ ਦੀ ਭੂਮਿਕਾ ਮੈਡਮ ਮਨੀ ਗੁੰਬਰ ਅਤੇ ਮੈਡਮ ਸਟੈਫੀ ਵੱਲੋਂ ਨਿਭਾਈ ਗਈ। ਇਸ ਮੌਕੇ ਬਾਰ੍ਹਵੀਂ ਜਮਾਤ ਆਰਟਸ ਗਰੁੱਪ ਦੇ ਵਿਿਦਆਰਥੀ ਜਗਪ੍ਰੀਤ ਸਿੰਘ ਨੇ “ਮਿਸਟਰ ਫੇਅਰਵੈਲ” ਅਤੇ ਕਾਮਰਸ ਗਰੁੱਪ ਦੀ ਵਿਿਦਆਰਥਣ ਰਮਨਦੀਪ ਕੌਰ ਨੇ “ਮਿਸ ਫੇਅਰਵੈਲ” ਦਾ ਖਿਤਾਬ ਜਿੱਤਿਆ ਅਤੇ ਕਾਮਰਸ ਗਰੁੱਪ ਦੇ ਵਿਿਦਆਰਥੀ ਪ੍ਰਥਮ ਜੁਨੇਜਾ ਅਤੇ ਵਿਿਦਆਰਥਣ ਉਰਵਸ਼ੀ ਨੇ ਮਿਸਟਰ ਅਤੇ ਮਿਸ ਐਲੀਗੈਂਸ ਦਾ ਖਿਤਾਬ ਜਿੱਤਿਆ।ਅੰਤ ਵਿੱਚ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਵਿਿਦਆਰਥੀਆਂ ਨੂੰ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਸਾਰੇ ਸਟਾਫ ਦਾ ਧੰਨਵਾਦ ਕੀਤਾ। ਅਧਿਆਪਕ ਦਿਵਸ ਦੇ ਸਬੰਧ ਵਿੱਚ ਰੰਗਾ-ਰੰਗ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਿਦਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ^ਵੱਖ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਸਵੱਛਤਾ ਪਖਵਾੜੇ ਦੇ ਤਹਿਤ ਮੈਡਮ ਕਮਲਜੀਤ ਕੌਰ ਵੱਲੋਂ ਸਵੱਛਤਾ ਤੇ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਵਿਿਦਆਰਥੀਆਂ ਨੂੰ ਸਾਫ^ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਬਾਰੇ ਪੇ੍ਰਰਿਆ ਗਿਆ। ਇਸ ਸਮਾਗਮ ਵਿੱਚ ਵਿਿਦਆਰਥੀਆਂ ਵੱਲੋਂ ਅਧਿਆਪਕ ਦਿਵਸ ਤੇ ਵਿਸ਼ੇਸ਼ ਤੋਰ ਤੇ ਤਿਆਰ ਕੀਤਾ ਗਿਆ ਇੱਕ ਗੀਤ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਇਸ ਮੌਕੇ ਵਿਿਦਆਰਥੀਆਂ ਵਿਚਕਾਰ ਕਵਿਤਾ ਮੁਕਾਬਲਾ ਵੀ ਕਰਵਾਇਆ ਗਿਆ । ਵਿਿਦਆਰਥੀਆਂ ਨੇ ਵੱਖ^ਵੱਖ ਸੱਭਿਆਚਾਰਕ ਗਤੀਵਿਧੀਆਂ ਨਾਲ ਮਨੋਰੰਜਨ ਕੀਤਾ ਗਿਆ । ਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਵੱਲੋਂ ਵਿਿਦਆਰਥੀਆਂ ਨੂੰ ਵੱਖ^ਵੱਖ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।