ਸੈਸ਼ਨ 2020 - 21 ਲਈ ਨਵੇਂ ਦਾਖ਼ਲਿਆਂ ਦੀ ਮੁਹਿੰਮ ਦਾ ਆਗਾਜ਼

ਮਲੋਟ:- ਸਰਕਾਰੀ ਸਕੂਲਾਂ ਅੰਦਰ ਨਵੇਂ ਵਿਦਿਆਰਥੀ ਤੇ ਦਾਖ਼ਲਿਆਂ ਨੂੰ ਵਧਾਉਣ ਲਈ ਇਸ ਸਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਤਹਿਤ ਲਾਗਲੇ ਪਿੰਡ ਬੁਰਜ ਸਿੱਧਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸੈਸ਼ਨ 2020 - 21 ਲਈ ਨਵੇਂ ਦਾਖ਼ਲਿਆਂ ਦੀ ਮੁਹਿੰਮ ਦਾ ਆਗਾਜ਼ ਪਿੰਸੀਪਲ ਸੰਤ ਰਾਮ ਦੀ ਅਗਵਾਈ ਹੇਠ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਸਾਂਝੇ ਰੂਪ ਵਿਚ ਪੋਸਟਰ ਰਿਲੀਜ਼ ਕਰਕੇ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅੰਗਰੇਜ਼ੀ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਰਜ ਸਿੱਧਵਾਂ ਇਕ ਅਜਿਹੀ ਸੰਸਥਾ ਹੈ , ਜੋ ਕਿ ਪੇਂਡੂ ਖੇਤਰ ਵਿਚ ਹੋਣ ਦੇ ਬਾਵਜੂਦ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਦਿਨ ਰਾਤ ਇਕ ਕਰਕੇ ਵੱਖ - ਵੱਖ ਖੇਤਰਾਂ ਵਿਚ ਮੱਲਾਂ ਮਾਰ ਚੁੱਕੀ ਹੈ। ਪਿਛਲੇ ਸੈਸ਼ਨ ਤੋਂ ਇਹ ਸਕੂਲ ਸਮਾਰਟ ਸਕੂਲਾਂ ਵਿਚ ਸ਼ਾਮਿਲ ਹੋ ਚੁੱਕਾ ਹੈ। ਇਸ ਮੌਕੇ ਹਰਪ੍ਰੀਤ ਕੌਰ , ਮਹਿੰਦਰ ਸਿੰਘ , ਕੰਵਲਜੀਤ ਕੌਰ , ਬਲਵਿੰਦਰ ਕੋਰ , ਰਮਨ ਮਹਿਤਾ , ਬਲਦੇਵ ਸਿੰਘ ਸਾਹੀਵਾਲ , ਕੁਲਬੀਰ ਸਿੰਘ ਸਿੱਧੂ , ਵਿਕਰਮਜੀਤ , ਗੁਰਮੀਤ ਕੋਰ , ਗੀਤਾ ਰਾਣੀ , ਅੰਮ੍ਰਿਤਪਾਲ ਕੌਰ , ਸੁਸ਼ੀਲਾ ਰਾਣੀ , ਗੁਰਮੀਤ ਕੋਰ ਸੇਠੀ , ਰਜਨੀ ਬਾਲਾ , ਅਮਨਦੀਪ ਸਿੰਗ ਕਲਰਕ , ਹੇਮਲਤਾ , ਭਵਿਆ ਨਰੂਲਾ , ਰੇਖਾ ਰਾਣੀ , ਮਹਿੰਦਰਪਾਲ ਹਾਜ਼ਰ ਸਨ।