ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਪਰਾਣਾ ਪ੍ਰਾਜੈਕਟ ਅਧੀਨ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ
ਮਲੋਟ:- ਪੰਜਾਬ ਸਰਕਾਰ ਵੱਲੋਂ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਦੇ ਲਈ ਕੀਤੇ ਜਾਰੀ ਉਪਰਾਲੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿੱਚ ਟੀ.ਐੱਨ.ਸੀ ਅਤੇ ਸਹਿਜਨਟਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਯੋਗ ਅਗਵਾਈ ਹੇਠ ਮਿੱਟੀ, ਪਾਣੀ ਅਤੇ ਵਾਤਾਵਰਣ ਨਾਲ ਸੰਬੰਧਿਤ ਪਰਾਣਾ ਪ੍ਰਾਜੈਕਟ ਦੇ ਅਧੀਨ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਸੋਹਣਾ ਪੰਜਾਬ ਵਿਸ਼ੇ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪਰਿਵਾਰ ਦੀ ਤਰੱਕੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵਿਦਿਆਰਥੀਆਂ ਨੂੰ ਪ੍ਰਸ਼ਨ-ਉੱਤਰਾਂ ਦੇ ਰਾਹੀਂ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਕੂਲ ਮੀਡੀਆ ਕੋਆਰਡੀਨੇਟਰ ਸੰਗੀਤਾ ਮਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਮੌਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਆਰਡੀਨੇਟਰ ਕ੍ਰਿਸ਼ਨ ਮਿੱਡਾ, ਟੀ.ਐੱਨ.ਸੀ, ਕੋਆਰਡੀਨੇਟਰ ਮੋਹਿਤ ਸੋਨੀ, ਸਹਿਜਨਟਾ ਫਾਊਂਡੇਸ਼ਨ ਦੇ ਕੁਲਦੀਪ ਸਿੰਘ , ਰਮਨਦੀਪ ਅਤੇ ਅਰਸ਼ਦੀਪ ਮੌਜੂਦ ਰਹੇ। ਇਸ ਈਵੈਂਟ ਦਾ ਪ੍ਰਬੰਧ ਅਮਰਪ੍ਰੀਤ ਕੌਰ, ਸੰਗੀਤਾ ਮਦਾਨ ਅਤੇ ਮਿਸ. ਪਰਮਿੰਦਰ ਕੌਰ ਦੇ ਰਾਹੀਂ ਦੇਖਿਆ ਗਿਆ। ਇਸ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਅਤੇ ਸੰਸਥਾ ਵੱਲੋਂ ਐਕਟੀਵਿਟੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਅਧਿਆਪਕਾ ਰਾਜਵੰਤ ਕੌਰ, ਰੇਨੂੰ ਬਾਲਾ, ਅੰਜੂ ਬਾਲਾ, ਰੇਖਾ ਰਾਣੀ, ਸ਼ਵੇਤਾ ਜਸੂਜਾ, ਜਤਿੰਦਰ ਪਾਲ ਕੌਰ ਅਤੇ ਗੀਤਿਕਾ ਮੌਜੂਦ ਸਨl Author: Malout Live