ਬਾਬਾ ਸਾਹਿਬ ਅੰਬੇਡਕਰ ਜੀ ਦੇ 66ਵੇਂ ਪ੍ਰੀ ਨਿਰਵਾਣ ਦਿਵਸ ਮੌਕੇ ਮਲੋਟ ਵਿੱਚ ਕੱਢਿਆ ਗਿਆ ਕੈਂਡਲ ਮਾਰਚ

ਮਲੋਟ:-  ਮਲੋਟ ਵਿੱਚ ਮਾਤਾ ਸਵਿੱਤਰੀ ਬਾਈ ਫੁੱਲੇ ਫ੍ਰੀ ਟਿਊਸ਼ਨ, ਕੰਪਿਊਟਰ ਸੈਂਟਰ ਅਤੇ ਡਾ. ਭੀਮ ਰਾਓ ਸਟੂਡੈਂਟਸ ਯੂਨੀਅਨ ਪੰਜਾਬ ਵੱਲੋਂ ਕੈਡਲ ਮਾਰਚ ਕੱਢ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਕੈਂਡਲ ਮਾਰਚ BRSU ਦੇ ਫਾਊਂਡਰ ਦੀਪਕ ਅੱਪਰਾ ਅਤੇ ਪੰਜਾਬ ਪ੍ਰਧਾਨ ਅਮੀਸ਼ਾ ਸਫ਼ਰੀ ਦੀ ਅਗਵਾਈ ਹੇਠ ਹੋਇਆ। ਇਹ ਕੈਂਡਲ ਮਾਰਚ ਸੈਂਟਰ ਤੋਂ ਸ਼ੁਰੂ ਹੋ ਕੇ ਮਾਰਕਿਟ, ਤਹਿਸੀਲ ਰੋਡ ਹੁੰਦਾ ਹੋਇਆ ਵਾਪਿਸ ਸੈਂਟਰ ਤੇ ਖਤਮ ਹੋਇਆ। ਇਸ ਮੌਕੇ ਸੈਂਟਰ ਦੇ ਬੱਚਿਆਂ ਦਾ ਚਾਰਟ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਬਾਬਾ ਸਾਹਿਬ ਜੀ ਦੇ ਸਲੋਗਨ ਲਿੱਖ ਬੱਚਿਆਂ ਨੇ ਚਾਰਟ ਬਣਾਏ। ਇਸ ਦੌਰਾਨ ਵਧੀਆ ਚਾਰਟ ਬਣਾਉਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਨਾਲ ਹੀ ਇਸ ਮੌਕੇ ਰਾਹੁਲ ਕੁਮਾਰ ਨੂੰ ਡਾ. ਭੀਮ ਰਾਓ ਸਟੂਡੈਂਟਸ ਯੂਨੀਅਨ ਪੰਜਾਬ ਵੱਲੋਂ ਮਲੋਟ ਦਾ ਸ਼ਹਿਰੀ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਅਨਿਲ ਰਾਮ ਗੌਦਾਰਾ, ਦੀਪਕ ਮਹਿਰਾ, ਲਖਵਿੰਦਰ ਸੋਨੀ, ਅਵਤਾਰ ਪ੍ਰਧਾਨ, ਲੱਖਾ ਪ੍ਰਧਾਨ ਸ਼ੇਖੂ, ਪ੍ਰਿੰਸ ਬੱਠਲਾ, ਪ੍ਰਿੰਸ ਜੱਗਾ, ਸੋਨੂੰ ਸੇਠੀ ਮੌਜੂਦ ਸਨ। Author: Malout Live