ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਘਰ ਬੈਠੇ ਵਿਦਿਆਰਥੀਆਂ ਦਾ ਲਾਇਆ ਗਿਆ ਸਮਰ ਕੈਂਪ

ਮਲੋਟ:- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਘਰ ਬੈਠੇ ਵਿਦਿਆਰਥੀਆਂ ਦਾ ਸੋਸ਼ਲ ਮੀਡੀਆ ਰਾਹੀਂ ਲਾਇਆ ਗਿਆ ਸਮਰ ਕੈਂਪ, ਇਹ ਕੈਂਪ 21 ਅਪ੍ਰੈਲ ਤੋਂ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਚਲਦਾ ਰਹੇਗਾ। ਸਮਰ ਕੈਂਪ ਦੇ ਇੰਚਾਰਜ ਜਸਵਿੰਦਰ ਸਿੰਘ ਡੀ ਪੀ ਈ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਜੀ ਦੀ ਯੋਗ ਅਗਵਾਈ ਹੇਠ ਇਹ ਕੈਂਪ ਲਾਕਡਾਊਨ ਕਰਕੇ ਘਰ ਬੈਠੇ ਵਿਦਿਆਰਥੀਆਂ ਦਾ ਹੀ ਸੋਸ਼ਲ ਮੀਡੀਆ ਰਾਹੀਂ ਲਾਇਆ ਜਾਵੇਗਾ, ਇਸ ਕੈਂਪ ਵਿੱਚ ਵਿਦਿਆਰਥੀ ਘਰ ਬੈਠੇ ਭਾਗ ਲੈਣਗੇ ਜਿਸ ਵਿੱਚ ਯੋਗ ਆਸਣ, ਲੇਖ ਮੁਕਾਬਲੇ, ਮਾਸਕ ਮੇਕਿੰਗ, ਵੇਸਟ ਮਟੀਰੀਅਲ ਕਰਾਫਟ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਕੈਂਪ ਬਾਰੇ ਪੂਰੀ ਜਾਣਕਾਰੀ ਜਿਵੇਂ ਯੋਗ , ਕਰਾਟੇ, ਕਰਾਫਟ ਸਬੰਧੀ ਵੀਡੀਓ ਵਿਦਿਆਰਥੀਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ, ਵਿਦਿਆਰਥੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਆਪਣੇ ਕਲਾਸ ਇੰਚਾਰਜਾਂ ਨੂੰ ਭੇਜੀਆਂ ਜਾਣਗੀਆਂ, ਕੈਂਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਲੱਗਣ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਕੈਂਪ ਵਿੱਚ ਜਸਵਿੰਦਰ ਸਿੰਘ ਡੀ ਪੀ ਈ ਦੇ ਨਾਲ ਮੈਡਮ ਸੋਨੀਆ ਅਤੇ ਮੈਡਮ ਰਮਨਜੀਤ ਕੌਰ ਨੂੰ ਇੰਚਾਰਜ ਬਣਾਇਆ ਗਿਆ ਹੈ, ਜੋਂ ਬੱਚਿਆਂ ਨੂੰ ਯੂਟਿਊਬ, ਵੀਡਿਉ, ਰਾਹੀਂ ਪੂਰੀ ਜਾਣਕਾਰੀ ਦੇਣਗੇ ਅਤੇ ਕਲਾਸ ਇੰਚਾਰਜ ਕੈਂਪ ਦੀਆਂ ਗਤੀਵਿਧੀਆਂ ਦਾ ਆਪਣੀ ਕਲਾਸ ਦਾ ਧਿਆਨ ਰੱਖਣਗੇ, ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ਸਮੇ ਸਮੇ ਪੜ੍ਹਾਈ ਦਾ ਨਿਰੀਖਣ ਵੀ ਕੀਤਾ ਜਾ ਰਿਹਾ ਹੈ, ਤਾ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।