ਐਡਵੋਕੇਟ ਕਰਨਜੀਤ ਸਿੰਘ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੇ ਬਣੇ ਚੇਅਰਮੈਨ
ਮਲੋਟ:- ਸਥਾਨਕ ਵਕੀਲ ਭਾਈਚਾਰੇ ਵਲੋਂ ਐਡਵੋਕੇਟ ਕਰਨਜੀਤ ਸਿੰਘ ਨੂੰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦਾ ਚੇਅਰਮੈਨ ਬਣਾਏ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੱਡੂ ਵੰਡੇ , ਐਡਵੋਕੇਟ ਕਰਨਜੀਤ ਸਿੰਘ ਨੂੰ ਚੇਅਰਮੈਨ ਬਣਾਏ ਜਾਣ ਤੇ ਐਡਵੋਕੇਟ ਜਸਪਾਲ ਸਿੰਘ ਔਲਖ ਸਾਬਕਾ ਪ੍ਰਧਾਨ , ਮਲਕੀਤ ਸਿੰਘ ਮਾਨ, ਅਜਾਇਬ ਸਿੰਘ ਸੰਧੂ , ਸੁਖਵੰਤ ਸਿੰਘ ਭੁੱਲਰ , ਅਜੈ ਗੋਂਦਾਰਾ , ਵਿਜੈ ਗੋਇਲ, ਨਿਰਮਲ ਸਿੰਘ ਉੱਪਲ , ਪ੍ਰਮੋਦ ਨਾਗਪਾਲ , ਪਰਵਿੰਦਰ ਸਿੰਘ ਸਿੱਧੂ , ਇਕਬਾਲ ਸਿੰਘ, ਚੁੰਨੀ ਲਾਲ ਭਾਰਤੀ, ਮੈਡਮ ਜੋਸਨ, ਆਦਿ ਨੇ ਐਡਵੋਕੇਟ ਕਰਨਜੀਤ ਸਿੰਘ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣਗੇ ,