ਪਟਾਕੇ ਚਲਾਉਣ ਤੇ ਪਰਾਲੀ ਜਲਾਉਣ ਤੋਂ ਕਰੋ ਪ੍ਰਹੇਜ' ਦਾ ਸੰਦੇਸ਼ ਦੇਣਗੇ ਜੀ.ਓ.ਜੀ
ਮਲੋਟ (ਆਰਤੀ ਕਮਲ) :- ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਮਲੋਟ ਦੀ ਇਕ ਅਹਿਮ ਮੀਟਿੰਗ ਤਹਿਸੀਲ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਮਲੋਟ ਦਫਤਰ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਰਾਵਿੰਦ ਕੁਮਾਰ ਆਈ.ਏ.ਐਸ ਅਤੇ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਪੀ.ਸੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੂਹ ਜੀ.ਓ.ਜੀ ਆਪਣੇ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਪ੍ਰੇਰਿਤ ਕਰਨਗੇ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦੇ ਨਾਮ ਵੀ ਪ੍ਰਸ਼ਾਸਨ ਕੋਲ ਸਨਮਾਨ ਲਈ ਭੇਜੇ ਜਾਣਗੇ । ਉਹਨਾਂ ਕਿਹਾ ਕਿ ਪਰਾਲੀ ਤੋਂ ਇਲਾਵਾ ਆਉਣ ਵਾਲਾ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਜੀ.ਓ.ਜੀ ਪਿੰਡਾਂ ਦੇ ਨੌਜਵਾਨਾਂ ਅਤੇ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਪਟਾਕੇ ਚਲਾਉਣ ਤੋਂ ਪ੍ਰਹੇਜ ਕਰਨ ਲਈ ਵੀ ਜਾਗਰੂਕ ਕਰਨਗੇ ਤਾਂ ਜੋ ਵਾਤਾਵਰਣ ਨੂੰ ਹਰ ਪਖੋਂ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ । ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿਵਾਲੀ ਮੌਕੇ ਮਿਠਿਆਈ ਦੀ ਵਧਦੀ ਮੰਗ ਦੇ ਚਲਦਿਆਂ ਮਿਲਾਵਟ ਖੋਰੀ ਦੀ ਦਰ ਵਿਚ ਬਹੁਤ ਵਾਧਾ ਹੋ ਚੁੱਕਾ ਹੈ ਅਤੇ ਲੋਕਾਂ ਦੀ ਸਿਹਤ ਦਾਅ ਤੇ ਲੱਗੀ ਹੈ ਜਿਸ ਕਰਕੇ ਲੋਕਾਂ ਨੂੰ ਮਿਠਿਆਈਆਂ ਤੋਂ ਪ੍ਰਹੇਜ ਕਰਕੇ ਫਲਾਂ ਦੀ ਵਰਤੋਂ ਲਈ ਵੀ ਮੁਹਿੰਮ ਚਲਾਈ ਜਾਵੇਗੀ ਅਤੇ ਪਿੰਡਾਂ ਅੰਦਰ ਔਰਤਾਂ ਨੂੰ ਘਰਾਂ ਅੰਦਰ ਹੱਥੀਂ ਮਿਠੀਆਂ ਵਸਤੂਆਂ ਬਣਾ ਕੇ ਤਿਉਹਾਰ ਦਾ ਆਨੰਦ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ । ਇਸ ਮੌਕੇ ਜੀ.ਓ.ਜੀ ਹੈਡਕਵਾਟਰ ਤੋਂ ਪਿੰਡਾਂ ਦਾ ਡਾਟਾ ਇਕੱਠਾ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਨਵੀਂ ਐਪ ਬਾਰੇ ਵੀ ਜੀ.ਓ.ਜੀ ਨੂੰ ਸਿਖਲਾਈ ਦਿੱਤੀ ਗਈ । ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਰਘੁਬੀਰ ਸਿੰਘ, ਸੂਬੇਦਾਰ ਤਜਿੰਦਰ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਸੂਬੇਦਾਰ ਦੇਵੀ ਲਾਲ, ਡੀਈਓ ਨਵਜੋਤ ਸਿੰਘ, ਤਰਸੇਮ ਸਿੰਘ ਲੰਬੀ, ਨਾਇਬ ਸਿੰਘ ਮੋਹਲਾਂ, ਸੰਤੋਖ ਸਿੰਘ ਚੰਨੂੰ, ਗੁਰਸੇਵਕ ਅਬੁਲਖੁਰਾਣਾ, ਜਸਕੌਰ ਸਿੰਘ ਲੱਕੜਵਾਲਾ, ਜਗੀਰ ਸਿੰਘ ਰਾਣੀਵਾਲਾ, ਦਰਸ਼ਨ ਸਿੰਘ ਬਣਵਾਲਾ, ਸੁਰਜੀਤ ਸਿੰਘ ਆਲਮਵਾਲਾ, ਦਰਸ਼ਨ ਸਿੰਘ ਕੱਟਿਆਂਵਾਲੀ, ਅਮਰੀਕ ਸਿੰਘ ਕਟੋਰੇਵਾਲਾ, ਨਰਿੰਜਨ ਸਿੰਘ ਫਤਹਿਪੁਰ ਮਣੀਆਂਵਾਲਾ, ਕੁਲਵੰਤ ਸਿੰਘ ਭਗਵਾਨਪੁਰਾ, ਵਲੈਤ ਸਿੰਘ ਖਾਨੇ ਕੀ ਢਾਬ ਅਤੇ ਕਸ਼ਮੀਰ ਸਿੰਘ ਤਰਮਾਲਾ ਆਦਿ ਸਮੇਤ ਸਮੂਹ ਜੀ.ਓ.ਜੀ ਹਾਜਰ ਸਨ ।