ਪਾਲੀਥੀਨ ਮੁਕਤ ਕਰਨ ਲਈ '5 ਰੁਪਏ 'ਚ ਧਰਤੀ ਬਚਾਉ' ਟੀਮ ਦਾ ਵਿਸ਼ੇਸ਼ ਉਪਰਾਲਾ

ਦੇਸ਼ ਨੂੰ ਪਾਲੀਥੀਨ ਮੁਕਤ ਕਰਨ ਲਈ ਜਿਥੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਸਮਾਜ ਸੇਵੀ ਸੰਗਠਨ ਵੀ ਇਸੇ ਕਾਰਜ 'ਚ ਲੱਗੇ ਹੋਏ ਹਨ। ਸ੍ਰੀ ਮੁਕਤਸਰ ਸਾਹਿਬ ਨੂੰ ਪਾਲੀਥੀਨ ਮੁਕਤ ਕਰਨ ਲਈ ਕੰਮ ਕਰ ਰਹੀ ਸੰਸਥਾ '5 ਰੁਪਏ ‘ਚ ਧਰਤੀ ਬਚਾਉ' ਟੀਮ ਨੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਔਰਤਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਥੈਲੇ ਬਣਾਉਣ ਦੀ ਟਰੇਨਿੰਗ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਕੱਪੜੇ ਅਤੇ ਜੂਤ ਦੇ ਥੈਲੇ ਲੋਕਾਂ ਨੂੰ ਵੰਡੇ ਜਾਂਦੇ ਹਨ ਤਾਂਕਿ ਲੋਕ ਪਾਲੀਥੀਨ ਦੀ ਵਰਤੋਂ ਨਾ ਕਰ ਸਕਣ।ਟੀਮ ਮੈਂਬਰਾਂ ਅਨੁਸਾਰ ਜੇਕਰ ਅਸੀ ਪਾਲੀਥੀਨ ਬੰਦ ਕਰਨਾ ਹੈ ਤਾਂ ਸਾਨੂੰ ਇਸ ਦਾ ਬਦਲਾਅ ਕਰਨਾ ਹੀ ਪਵੇਗਾ।ਮਿਲੀ ਜਾਣਕਾਰੀ ਮੁਤਾਬਕ ਟੀਮ ਵਲੋਂ ਇਸ 3 ਦਿਨ ਵਰਕਸ਼ਾਪ ਦੀ ਫੀਸ 5 ਰੁਪਏ ਰੱਖੀ ਗਈ ਹੈ, ਜਿਸ ਨਾਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।