ਡੀ.ਏ.ਵੀ. ਕਾਲਜ, ਮਲੋਟ ਦੇ ਸਾਬਕਾ ਪ੍ਰਿੰਸੀਪਲ ਸ਼੍ਰੀ ਪੀ.ਐੱਲ. ਤਰੱਕਰੂ ਦਾ ਹੋਇਆ ਦਿਹਾਂਤ

ਮਲੋਟ : ਡੀ.ਏ.ਵੀ. ਕਾਲਜ, ਮਲੋਟ ਦੇ ਸਾਬਕਾ ਪ੍ਰਿੰਸੀਪਲ ਸ਼੍ਰੀ ਪੀ.ਐੱਲ. ਤਰੱਕਰੂ ਦਾ ਮਿਤੀ 23 ਜੂਨ, 2024 ਨੂੰ ਦਿਹਾਂਤ ਹੋ ਗਿਆ। ਜਿਵੇਂ ਹੀ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਉਹਨਾਂ ਦੇ ਦਿਹਾਂਤ ਬਾਰੇ ਪਤਾ ਲੱਗਿਆ ਤਾਂ ਪੂਰੇ ਕਾਲਜ ਵਿੱਚ ਸੋਗ ਦੀ ਲਹਿਰ ਦੌੜ ਪਈ। ਕਾਲਜ ਦੇ ਪ੍ਰਿੰਸੀਪਲ ਸ੍ਰੀ ਸੁਭਾਸ਼ ਗੁਪਤਾ ਨੇ ਦੱਸਿਆ ਕਿ ਸ੍ਰੀ ਪੀ.ਐੱਲ. ਤਰੱਕਰੂ ਨੇ ਜੁਲਾਈ-1970 ਤੋਂ ਲੈ ਕੇ ਮਾਰਚ-1987 ਤੱਕ ਕਾਲਜ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ।

ਉਹ ਬੜੇ ਹੀ ਕਾਬਲ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਨੇ ਆਪਣੀ 17 ਸਾਲਾਂ ਦੀ ਸਰਵਿਸ ਦੌਰਾਨ ਕਾਲਜ ਦੇ ਮਿਆਰ ਨੂੰ ਹਰ ਪੱਖੋਂ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਦਿੱਤਾ। ਉਹਨਾਂ ਦੇ ਨਿਧਨ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਲਈ 2 ਮਿੰਟ ਦਾ ਮੌਣ ਰੱਖਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਾਂਤੀ ਪਾਠ ਕੀਤਾ ਗਿਆ। Author : Malout Live