ਹਬ ਫਾਰ ਇੰਮਪਾਵਰਮੈਂਟ ਆਫ ਵੂਮੈਨ ਦੇ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵੱਲੋਂ 100 ਦਿਨੀਂ ਜਾਗਰੂਕਤਾ ਅਭਿਆਨ ਸ਼ੁਰੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨੀਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਹ ਅਭਿਆਨ 21 ਜੂਨ ਤੋਂ 4 ਅਕਤੂਬਰ ਤੱਕ ਚਲਾਇਆ ਜਾਵੇਗਾ।

ਇਸਦੇ ਤਹਿਤ ਅੱਜ ਦੂਸਰੇ ਹਫ਼ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਮਿਸ਼ਨ ਸ਼ਕਤੀ (HEW) ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਵੱਲੋਂ PCPNDT ACT ਬਾਰੇ ਸਿਵਲ ਹਸਪਤਾਲ ਮਲੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਐੱਸ.ਐਮ.ਓ ਡਾ. ਸੁਨੀਲ ਬਾਂਸਲ, ਡਾ. ਭੁਪੇਸ਼ ਬਾਂਸਲ, ਡਾ. ਸੁਨੀਲ ਅਰੋੜਾ, ਡਾ. ਆਕ੍ਰਿਤੀ, ANM, ਆਸ਼ਾ ਵਰਕਰ, ਹਰਜੀਤ ਸਿੰਘ ਹੈੱਲਥ ਇੰਸਪੈਕਟਰ ਅਤੇ ਪ੍ਰਾਈਵੇਟ ਹਸਪਤਾਲ ਡਾ. ਤਾਇਲ ਹਸਪਤਾਲ ਦੇ ਡਾ. ਤਾਇਲ, ਡਾ. ਸੁਜਾਤਾ ਤਾਇਲ, ਨਰਸਿੰਗ ਸਟਾਫ਼ ਹਾਜ਼ਿਰ ਰਹੇ। Author : Malout Live