ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕੱਲ੍ਹ 06 ਫਰਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 6 ਫਰਵਰੀ 2026 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਦਸਤਾਵੇਜ, 2 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ (ਅਸਲ+ਫੋਟੋ ਕਾਪੀ)।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 6 ਫਰਵਰੀ 2026 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਦਿਲਬਾਗ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਵਿੱਚ ਐੱਸ.ਆਈ.ਐੱਸ ਸਕਿਊਰਟੀ ਕੰਪਨੀ ਵੱਲੋਂ ਸਕਿਊਰਟੀ ਗਾਰਡ ਦੀਆਂ 100 ਅਸਾਮੀਆਂ ਲਈ ਘੱਟ ਤੋਂ ਘੱਟ 10 ਪਾਸ ਕੇਵਲ ਲੜਕਿਆਂ (ਮੁੰਡੇ) ਦੀ ਇੰਟਰਵਿਊ ਕੀਤੀ ਜਾਣੀ ਹੈ। ਇੰਟਰਵਿਊ ਲਈ ਪ੍ਰਾਰਥੀ ਦੀ ਉਮਰ 18 ਤੋਂ 25 ਸਾਲ ਹੋਣੀ ਜਰੂਰੀ ਹੈ ਅਤੇ ਪ੍ਰਾਰਥੀ ਦਾ ਕੱਦ ਘੱਟ ਤੋਂ ਘੱਟ 168 ਸੈ.ਮੀ ਜਰੂਰੀ ਹੈ।
ਸ੍ਰੀ ਦਲਜੀਤ ਸਿੰਘ ਬਰਾੜ, ਪਲੇਸਮੈਂਟ ਅਫਸਰ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਕੈਂਪ ਵਿੱਚ ਭਾਗ ਲੈਣ ਸਮੇਂ ਪ੍ਰਾਰਥੀ ਆਪਣੀ ਵਿੱਦਿਅਕ ਯੋਗਤਾ ਦੇ ਦਸਤਾਵੇਜ, 2 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ (ਅਸਲ+ਫੋਟੋ ਕਾਪੀ)। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਦਫਤਰ ਦੇ ਵਟਸਐਪ ਨੰਬਰ 98885-62317 ਤੇ ਆਪਣੇ ਵੇਰਵੇ ਭੇਜ ਦੇ ਗਰੁੱਪ ਜੁਆਇਨ ਕਰਨ ਤਾਂ ਜੋ ਪ੍ਰਾਰਥੀਆਂ ਨੂੰ ਦਫਤਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ/ ਰੋਜ਼ਗਾਰ ਮੇਲੇ ਅਤੇ ਹੋਰ ਪ੍ਰੋਗਰਾਮ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਦੇ ਨੰਬਰ 9888562317 ਤੇ ਸੰਪਰਕ ਕਰ ਸਕਦੇ ਹਨ।
Author : Malout Live



