ਗਿੱਦੜਬਾਹਾ ਦੇ ਪਿੰਡ ਮੱਲਣ ਵਿੱਚ ਗੁਆਂਢੀ ਨੇ ਕੀਤਾ ਗੁਆਂਢੀ ਦਾ ਕਤਲ

ਗਿੱਦੜਬਾਹਾ ਦੇ ਪਿੰਡ ਮੱਲਣ ਵਿੱਚ ਇੱਕ ਬਹੁਤ ਹੀ ਕਥਿਤ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਇੱਕ ਗੁਆਂਢੀ ਨੇ ਹੀ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। ਇਸ ਸੰਬੰਧੀ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਦੇ ਪਿੰਡ ਮੱਲਣ ਵਿੱਚ ਇੱਕ ਬਹੁਤ ਹੀ ਕਥਿਤ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਇੱਕ ਗੁਆਂਢੀ ਨੇ ਹੀ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਗੁਆਂਢੀ ਧੂਣੀ ਸੇਕ ਰਹੇ ਸਨ ਅਤੇ ਮਾਮੂਲੀ ਗੱਲ ਨੂੰ ਲੈ ਕੇ ਲੜਾਈ ਇੰਨੀ ਵਧ ਗਈ ਕਿ ਗੁਰਪ੍ਰੀਤ ਤੇ ਵਾਰ ਕਰਕੇ ਉਸ ਦੇ ਕਤਲ ਹੀ ਕਰ ਦਿੱਤਾ।

ਇਸ ਸੰਬੰਧੀ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Author : Malout Live