ਪੁਰਾਣੀ ਤਹਿਸੀਲ ਰੋਡ ਮਲੋਟ ਦੇ ਨੇੜਿਓਂ ਘਰ ਦੇ ਬਾਹਰੋਂ ਦਿਨ ਦਿਹਾੜੇ ਮੋਟਰਸਾਈਕਲ ਹੋਇਆ ਚੋਰੀ

ਪੁਰਾਣੀ ਤਹਿਸੀਲ ਰੋਡ ਗਲੀ ਨੰਬਰ 6 (ਨੇੜੇ ਗਰਲਜ਼ ਸਕੂਲ) ਮਲੋਟ ਦੇ ਵਸਨੀਕ ਵਿਨੋਦ ਕੁਮਾਰ ਪੁੱਤਰ ਸਤਨਾਮ ਦਾਸ ਅਨੁਸਾਰ ਉਸਨੇ ਆਪਣਾ ਮੋਟਰਸਾਈਕਲ ਆਪਣੇ ਘਰ ਦੇ ਬੂਹੇ ਅੱਗੇ ਲਾਕ ਕਰਕੇ ਖੜ੍ਹਾ ਕੀਤਾ ਸੀ ਤਾਂ ਕੋਈ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਇਹ ਘਟਨਾ ਬੀਤੇ ਦਿਨ ਕਰੀਬ ਸ਼ਾਮ 6 ਵਜੇ ਵਾਪਰੀ।

ਮਲੋਟ : ਪੁਰਾਣੀ ਤਹਿਸੀਲ ਰੋਡ ਗਲੀ ਨੰਬਰ 6 (ਨੇੜੇ ਗਰਲਜ਼ ਸਕੂਲ) ਮਲੋਟ ਦੇ ਵਸਨੀਕ ਵਿਨੋਦ ਕੁਮਾਰ ਪੁੱਤਰ ਸਤਨਾਮ ਦਾਸ ਅਨੁਸਾਰ ਉਸਨੇ ਆਪਣਾ ਮੋਟਰਸਾਈਕਲ ਆਪਣੇ ਘਰ ਦੇ ਬੂਹੇ ਅੱਗੇ ਲਾਕ ਕਰਕੇ ਖੜ੍ਹਾ ਕੀਤਾ ਸੀ ਤਾਂ ਕੋਈ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਇਹ ਘਟਨਾ ਬੀਤੇ ਦਿਨ ਕਰੀਬ ਸ਼ਾਮ 6 ਵਜੇ ਵਾਪਰੀ। ਵਿਨੋਦ ਕੁਮਾਰ ਅਨੁਸਾਰ ਉਸਦਾ ਮੋਟਰਸਾਈਕਲ HF DELUXE ਨੰਬਰ PB53B4070, ਮਾਡਲ 2013, ਕਲਰ ਬਲੈਕ ਰੈਡ, ਇੰਜਨ ਨੰਬਰ 01618, ਚੈਸੀ ਨੰਬਰ 01403 ਹੈ।

ਵਿਨੋਦ ਕੁਮਾਰ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਬੇਨਤੀ ਕੀਤੀ ਹੈ ਕਿ ਗਲੀ ਦੇ ਵਿੱਚ ਲੱਗੇ ਸੀ.ਸੀ.ਟੀਵੀ ਕੈਮਰੇ ਚੈੱਕ ਕੀਤੇ ਜਾਣ। ਮੋਟਰਸਾਈਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ ਅਤੇ ਅਣਪਛਾਤੇ ਚੋਰ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਈਕਲ ਬਾਰੇ ਜਾਣਕਾਰੀ ਹੋਵੇ ਤਾਂ ਉਹ 94631-14598 ਮੋਬਾਇਲ ਨੰਬਰ ਤੇ ਸੰਪਰਕ ਕਰੇ।

Author : Malout Live