ਮਲੋਟ ਦੇ ਨੇੜੇ ਮਾਹੂਆਣਾ ਕੋਲ ਰਾਜਸਥਾਨ ਨਹਿਰ ਵਿੱਚ ਡਿੱਗੀ ਕਾਰ, ਕਾਰ ਸਵਾਰ ਦੀ ਭਾਲ ਜਾਰੀ
ਲੰਬੀ ਦੇ ਪਿੰਡ ਮਾਹੂਆਣਾ ਦੇ ਕੋਲ ਰਾਜਸਥਾਨ ਨਹਿਰ ’ਚ ਬੀਤੇ ਸੋਮਵਾਰ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਕਾਰ ਸਮੇਤ ਇਕ ਵਿਅਕਤੀ ਡਿੱਗ ਗਿਆ। ਕਾਰ ਚਾਲਕ ਪਿੰਡ ਲੰਬੀ ਤੋਂ ਮਲੋਟ ਵੱਲ ਨੂੰ ਆ ਰਿਹਾ ਸੀ ਕਿ ਪਿ਼ੰਡ ਮਾਹੂਆਣਾ ਕੋਲੋਂ ਲੰਘਦੀਆਂ ਜੁੜਵਾਂ ਨਹਿਰਾਂ ’ਚ ਰਾਜਸਥਾਨ ਨਹਿਰ ’ਚ ਉਸ ਦੀ ਕਾਰ ਡਿੱਗ ਗਈ। ਕਾਰ ਡਿੱਗਣ ਦੇ ਅਸਲ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੰਬੀ ਦੇ ਪਿੰਡ ਮਾਹੂਆਣਾ ਦੇ ਕੋਲ ਰਾਜਸਥਾਨ ਨਹਿਰ ’ਚ ਬੀਤੇ ਸੋਮਵਾਰ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਕਾਰ ਸਮੇਤ ਇਕ ਵਿਅਕਤੀ ਡਿੱਗ ਗਿਆ। ਕਾਰ ਚਾਲਕ ਪਿੰਡ ਲੰਬੀ ਤੋਂ ਮਲੋਟ ਵੱਲ ਨੂੰ ਆ ਰਿਹਾ ਸੀ ਕਿ ਪਿ਼ੰਡ ਮਾਹੂਆਣਾ ਕੋਲੋਂ ਲੰਘਦੀਆਂ ਜੁੜਵਾਂ ਨਹਿਰਾਂ ’ਚ ਰਾਜਸਥਾਨ ਨਹਿਰ ’ਚ ਉਸ ਦੀ ਕਾਰ ਡਿੱਗ ਗਈ। ਕਾਰ ਡਿੱਗਣ ਦੇ ਅਸਲ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇਕੱਤਰ ਜਾਣਕਾਰੀ ਚਾਲਕ ਹਰਦੀਪ ਸਿੰਘ (45) ਵਾਸੀ ਪਿੰਡ ਲੰਬੀ ਜੋ ਕਿ ਇਕ ਪ੍ਰਾਈਵੇਟ ਬੈਂਕ ’ਚ ਕੰਮ ਕਰਦਾ ਹੈ ਅਤੇ ਪਿੰਡ ਲੰਬੀ ਤੋਂ ਮਲੋਟ ਵੱਲ ਆ ਰਿਹਾ ਸੀ ਕਿ ਉਸ ਦੀ ਕਾਰ ਨਹਿਰ ’ਚ ਡਿੱਗ ਗਈ।
ਇਸ ਤੋਂ ਬਾਅਦ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਵੱਲੋਂ ਨਹਿਰ ’ਚੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮੰਗਲਵਾਰ ਸ਼ਾਮ ਤੱਕ ਭਾਲ ਜਾਰੀ ਸੀ। ਖ਼ਬਰ ਲਿਖੇ ਜਾਣ ਤੱਕ ਕਾਰ ਅਤੇ ਚਾਲਕ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।
Author : Malout Live



