ਦਿਵ੍ਯ ਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡੱਬਵਾਲੀ ਮਲਕੋ ਕੀ ਸਥਿਤ ਆਸ਼ਰਮ ਵਿੱਚ ਇੱਕ ਭਵਿਆ ਮਹੀਨਾਵਾਰ ਆਧਿਆਤਮਿਕ ਸਤਿਸੰਗ ਕਾਰਜਕ੍ਰਮ ਦਾ ਹੋਇਆ ਆਯੋਜਨ
12 ਅਕਤੂਬਰ 2025 ਨੂੰ ਡੱਬਵਾਲੀ ਮਲਕੋ ਕੀ ਸਥਿਤ ਆਸ਼ਰਮ ਵਿੱਚ ਇੱਕ ਭਵਿਆ ਮਹੀਨਾਵਾਰ ਆਧਿਆਤਮਿਕ ਸਤਿਸੰਗ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਿਰ ਹੋਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਧਿਆਤਮਿਕ ਗਿਆਨ ਅਤੇ ਅੰਦਰੂਨੀ ਸ਼ਾਂਤੀ ਦਾ ਸੁਨੇਹਾ ਫੈਲਾਉਣ ਲਈ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਪਣੇ ਸੰਸਥਾਪਕ ਅਤੇ ਸੰਚਾਲਕ ਪਰਮ ਪੂਜਯ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਾਵਨ ਅਗਵਾਈ ਹੇਠ 12 ਅਕਤੂਬਰ 2025 ਨੂੰ ਡੱਬਵਾਲੀ ਮਲਕੋ ਕੀ ਸਥਿਤ ਆਸ਼ਰਮ ਵਿੱਚ ਇੱਕ ਭਵਿਆ ਮਹੀਨਾਵਾਰ ਆਧਿਆਤਮਿਕ ਸਤਿਸੰਗ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਿਰ ਹੋਏ। ਇਹ ਆਧਿਆਤਮਿਕ ਸਮਾਗਮ ਦਰਅਸਲ ਵਿਚਾਰਾਂ ਨੂੰ ਜਾਗਰੂਕ ਕਰਨ ਵਾਲੇ ਪ੍ਰਵਚਨਾਂ ਅਤੇ ਮੰਤਰਮੁਗਧ ਕਰ ਦੇਣ ਵਾਲੇ ਭਜਨ-ਕੀਰਤਨ ਦਾ ਅਦਭੁੱਤ ਸੰਗਮ ਸੀ, ਜਿਸਨੂੰ ਸ੍ਰੀ ਆਸ਼ਤੋਸ਼ ਮਹਾਰਾਜ ਜੀ ਦੇ ਪ੍ਰਚਾਰਕਾਂ ਅਤੇ ਸ਼ਿਸ਼ਿਆਂ ਵੱਲੋਂ ਮੰਚ 'ਤੇ ਪੇਸ਼ ਕੀਤਾ ਗਿਆ। ਸੰਸਥਾ ਦੇ ਪ੍ਰਤਿਨਿਧੀ ਅਤੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਿਆ ਸੁਆਮੀ ਪਰਮਾਨੰਦ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਸਨਾਤਨ ਬ੍ਰਹਮਵਿਦਿਆ ਦੀ ਪ੍ਰਾਚੀਨ ਵਿਰਾਸਤ ਨੂੰ ਸ਼ਰਧਾਲੂਆਂ ਸਾਹਮਣੇ ਰੱਖਿਆ ਅਤੇ ਅੰਦਰੂਨੀ ਜਾਗਰੂਕਤਾ ਦੇ ਮਹੱਤਵ ਨੂੰ ਵਿਸਥਾਰ ਨਾਲ ਸਮਝਾਇਆ।
ਸੁਆਮੀ ਜੀ ਨੇ ਇਹ ਵੀ ਦੱਸਿਆ ਕਿ ਪੂਰਨ ਮਾਰਗਦਰਸ਼ਨ ਦੇਣ ਵਾਲਾ ਪੂਰਨ ਗੁਰੂ ਹੀ ਸਾਡਾ ਸੱਚਾ ਸਾਥੀ ਅਤੇ ਜੀਵਨ ਦਾ ਅਸਲੀ ਕੋਚ ਹੁੰਦਾ ਹੈ। ਜਦੋਂ ਅਸੀਂ ਇਸ ਜੀਵਨ-ਬਦਲਣ ਵਾਲੀ ਆਧਿਆਤਮਿਕ ਯਾਤਰਾ ਉੱਤੇ ਨਿਕਲਦੇ ਹਾਂ, ਤਦੋਂ ਸਾਨੂੰ ਆਪਣੇ ਗੁਰੂਦੇਵ ਦੇ ਚਰਨਾਂ ਵਿਚ ਪੂਰੀ ਸ਼ਰਧਾ, ਸਮਰਪਣ ਅਤੇ ਨਿਸ਼ਕਾਮ ਪਿਆਰ ਭੇਟ ਕਰਨਾ ਚਾਹੀਦਾ ਹੈ- ਬਿਲਕੁੱਲ ਜਿਵੇਂ ਰੂਮੀ ਨੇ ਆਪਣੇ ਗੁਰੂ ਸ਼ਮਸ ਤਬਰੇਜ਼ ਨਾਲ ਕੀਤਾ ਸੀ।ਬ੍ਰਹਮਗਿਆਨ 'ਤੇ ਆਧਾਰਿਤ ਧਿਆਨ ਪ੍ਰਣਾਲੀ ਸਾਡੀ ਖੁਸ਼ੀ, ਭਾਵਨਾਤਮਕ ਸੰਤੁਲਨ ਅਤੇ ਆਧਿਆਤਮਿਕ ਚੇਤਨਾ ਨੂੰ ਬਹੁਤ ਵਧਾ ਦਿੰਦੀ ਹੈ। ਸਾਡੇ ਪ੍ਰਾਚੀਨ ਸ਼ਾਸਤ੍ਰਾਂ ਵਿੱਚ ਵੀ ਇਸਦੀ ਮਹੱਤਤਾ ਦਾ ਵਰਣਨ ਮਿਲਦਾ ਹੈ- ਇਹ ਬਾਹਰੀ ਜੀਵਨ ਦੀ ਕਾਮਯਾਬੀ ਦੇ ਨਾਲ-ਨਾਲ ਅੰਦਰੂਨੀ ਪਰਮ ਅਵਸਥਾ ਨੂੰ ਪ੍ਰਾਪਤ ਕਰਨ ਦਾ ਸਟੀਕ ਰਸਤਾ ਹੈ। ਨਿਯਮਤ ਧਿਆਨ ਸਾਧਨਾ ਅਤੇ ਨਿਸ਼ਕਾਮ ਸੇਵਾ ਸਾਧਕ ਦੇ ਜੀਵਨ ਵਿੱਚ ਨਿਰਪੇਕਸ਼ਤਾ ਅਤੇ ਸ਼ਾਂਤੀ ਲਿਆਉਂਦੀਆਂ ਹਨ।ਪ੍ਰੋਗਰਾਮ ਦੇ ਅਖੀਰ ਵਿੱਚ, ਸਾਰੇ ਸ਼ਰਧਾਲੂ ਧਿਆਨ ਮੁਦਰਾ ਵਿੱਚ ਬੈਠ ਕੇ ਮਾਨਵ ਕਲਿਆਣ ਅਤੇ ਵਿਸ਼ਵ ਸ਼ਾਂਤੀ ਲਈ ਸਾਂਝੀ ਅਰਦਾਸ ਵਿੱਚ ਲੀਨ ਹੋ ਗਏ। ਇਸ ਸਤਿਸੰਗ ਵਿੱਚ ਸ਼ਾਮਿਲ ਹੋਏ ਸਾਰੇ ਸ਼ਰਧਾਲੂ ਪੂਰੇ ਪਿਆਰ, ਭਗਤੀ ਅਤੇ ਆਧਿਆਤਮਿਕ ਊਰਜਾ ਨਾਲ ਭਿੱਜ ਗਏ ਅਤੇ ਬ੍ਰਹਮਪਥ ਉੱਤੇ ਅੱਗੇ ਵਧਣ ਲਈ ਪ੍ਰੇਰਿਤ ਹੋਏ।
Author : Malout Live