ਡਿਪੂ ਹੋਲਡਰਾਂ ਦੇ ਪਰਿਵਾਰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ

ਡਿਪੂ ਹੋਲਡਰਾਂ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਵੰਡੀ ਗਈ ਕਣਕ ਦਾ ਕਮਿਸ਼ਨ (ਮਾਰਜਨ ਮਨੀ) ਨਾ ਮਿਲਣ ਕਰਕੇ ਡਿਪੂ ਹੋਲਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪੂ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ ਫੱਕਰਸਰ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਮੀਟਿੰਗ ਹੋਈ। ਜਿਸ ਵਿੱਚ ਡਿਪੂ ਹੋਲਡਰਾਂ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਵੰਡੀ ਗਈ ਕਣਕ ਦਾ ਕਮਿਸ਼ਨ (ਮਾਰਜਨ ਮਨੀ) ਨਾ ਮਿਲਣ ਕਰਕੇ ਡਿਪੂ ਹੋਲਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ। ਡਿਪੂ ਹੋਲਡਰਾਂ ਵੱਲੋਂ ਆਉਣ ਵਾਲੇ ਇਲੈਕਸ਼ਨਾ ਵਿੱਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਿਪੂ ਹੋਲਡਰਾਂ ਵੱਲੋਂ ਸਾਰੇ ਰਾਸ਼ਨ ਕਾਰਡਾ ਦੀ 93 ਪ੍ਰਤੀਸ਼ਤ ਈ.ਕੇ.ਵਾਈ.ਸੀ ਕੀਤੀ ਗਈ ਹੈ ਜਦੋਂ ਕਿ ਹੁਣ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ 40/-ਰੁਪਏ ਪ੍ਰਤੀ ਮੈਂਬਰ ਈ.ਕੇ.ਵਾਈ.ਸੀ ਕਰਨ ਦੇ ਦੇ ਰਹੀ ਹੈ।

ਸਮੂਹ ਡਿਪੂ ਹੋਲਡਰਾਂ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਡਿਪੂ ਹੋਲਡਰਾਂ ਨੂੰ ਵੀ 40/-ਰੁਪਏ ਪ੍ਰਤੀ ਮੈਬਰ ਈ.ਕੇ ਵਾਈ.ਸੀ ਕਰਨ ਦਾ ਮਿਹਨਤਨਾਮਾ ਦਿੱਤਾ ਜਾਵੇ ਅਤੇ ਪਿਛਲੇ 6 ਮਹੀਨਿਆਂ ਦੌਰਾਨ ਵੰਡੀ ਗਈ ਕਣਕ ਦਾ ਕਮਿਸ਼ਨ ਦੀਵਾਲੀ ਤੋਂ ਪਹਿਲਾਂ-ਪਹਿਲਾਂ ਦਿੱਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਤਰਨਜੀਤ ਸਿੰਘ ਰਾਣਾ, ਰਾਮਪਾਲ ਸਿੰਘ ਡਿਪੂ ਹੋਲਡਰ ਅਬੁੱਲਖੁਰਾਣਾ, ਕੁਲਵੰਤ ਸਿੰਘ ਫਤਿਹਪੁਰ ਮਨੀਆਂਵਾਲਾ, ਸੋਨੂੰ ਕੁਮਾਰ, ਰਾਮ ਕ੍ਰਿਸ਼ਨ, ਰੋਹਤਾਸ ਕੁਮਾਰ ਮਲੋਟ, ਮੁਨੀਸ਼ ਕੁਮਾਰ ਰੱਥੜੀਆਂ ਆਦਿ ਹਾਜ਼ਿਰ ਸਨ।

Author : Malout Live