70 ਲੋੜਵੰਦ ਪਰਿਵਾਰਾਂ ਨੂੰ ਬੌਰੀਆ ਧਰਮਸ਼ਾਲਾ ਥਾਂਦੇਵਾਲਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਨ ਤਕਸੀਮ ਕੀਤਾ ਗਿਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹੇ ਦੀ ਸਿਰਮੌਰ ਸੰਸਥਾ ਗਰੀਬ ਭਲਾਈ ਸੰਸਥਾ (ਰਜਿ.) ਸ਼੍ਰੀ ਮੁਕਤਸਰ ਸਾਹਿਬ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮੱਦਦ ਕਰਦੀ ਰਹਿੰਦੀ ਹੈ ਕਿਉਂਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ। ਇਸੇ ਤਹਿਤ ਅੱਜ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਜਗਦੀਸ਼ ਸਿੰਘ ਦੀ ਅਗਵਾਈ ’ਚ 70 ਲੋੜਵੰਦ ਪਰਿਵਾਰਾਂ ਨੂੰ ਬੌਰੀਆ ਧਰਮਸ਼ਾਲਾ ਥਾਂਦੇਵਾਲਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਨ ਤਕਸੀਮ ਕੀਤਾ ਗਿਆ। ਇਸ ਵਿੱਚ ਆਟਾ, ਦਾਲ, ਸਾਬਣ, ਤੇਲ, ਪੇਸਟ, ਚਾਹ ਪੱਤੀ, ਖੰਡੀ ਆਦਿ ਸਮੱਗਰੀ ਮੁਹੱਈਆ ਕਰਵਾਈ ਗਈ। ਡਾ. ਗਿੱਲ ਨੇ ਦੱਸਿਆ ਕਿ ਇਸ ਸੰਸਥਾਂ ਵੱਲੋਂ ਅਮੀਰ ਲੋਕਾਂ ਤੋਂ ਰਾਸ਼ਨ ਇਕੱਠਾ ਕਰਕੇ ਲੋੜਵੰਦ ਲੋਕਾਂ ਦੀ ਮੱਦਦ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਣਾ ਬਹੁਤ ਔਖਾ ਹੈ,

ਪਰ ਲੋੜਵੰਦਾਂ ਦੀ ਮੱਦਦ ਕਰਕੇ ਇਕ ਵੱਖਰਾ ਹੀ ਸਕੂਨ ਮਿਲਦਾ ਹੈ। ਸੰਸਥਾ ਨੇ ਜਿਲ੍ਹੇ ’ਚ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ। ਇਸ ਮੌਕੇ ਡੀ.ਈ.ਓ ਸ਼੍ਰੀ ਰਾਜੀਵ ਛਾਬੜਾ ਸ਼੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਗਰੀਬ ਭਲਾਈ ਸੰਸਥਾ ਰਜਿ. ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ ਜਿੰਨ੍ਹਾਂ ਨੇ ਬਹੁਤ ਪਰਉਪਕਾਰੀ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਬਹੁੱਤ ਘੱਟ ਲੋਕਾਂ ਦੇ ਹਿੱਸੇ ਵਿੱਚ ਪਰਉਪਕਾਰੀ ਕਾਰਜ ਆਉਂਦਾ ਹੈ। ਉਨ੍ਹਾਂ ਸੰਸਥਾਂ ਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਡੀ.ਈ.ਓ ਰਾਜੀਵ ਕੁਮਾਰ ਛਾਬੜਾ ਅਤੇ ਡਾ.ਗਿੱਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ, ਮਾਸਟਰ ਹਰਜਿੰਦਰ ਸਿੰਘ, ਪ੍ਰਧਾਨ ਸਵਰਨ ਸਿੰਘ, ਸਰੂਪ ਸਿੰਘ, ਰੇਸ਼ਮ ਸਿੰਘ, ਵਿਜੈ ਕੁਮਾਰ ਸੈਕਟਰੀ, ਚਹਿਲ ਸਿੰਘ, ਬਿੰਦਰ ਸਿੰਘ, ਕਾਲਾ ਸਿੰਘ, ਜਗਜੀਤ ਸਿੰਘ ਔਲਖ, ਗੁਰਸੇਵਕ ਸਿੰਘ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੋਹਤਬਾਰ ਆਦਮੀ ਮੌਜੂਦ ਸਨ। ਅਖੀਰ ’ਚ ਪ੍ਰਧਾਨ ਜਗਦੀਸ਼ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। Author: Malout Live