ਡਾ. ਬੀ.ਆਰ ਅੰਬੇਡਕਰ ਬਲੱਡ ਡੋਨਰ ਕਲੱਬ ਨੇ ਰੇਲਵੇ ਸਟੇਸ਼ਨ ਦੇ ਬਾਹਰ ਲਗਾਏ ਬੂਟੇ
ਮਲੋਟ: ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ (ਰਜਿ.) ਮਲੋਟ ਵੱਲੋਂ ਮਲੋਟ ਸ਼ਹਿਰ ਵਿੱਚ ਬੀਤੇ ਦਿਨੀਂ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਸਨ ਅਤੇ ਅੱਜ ਵੀ ਕਲੱਬ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਲਗਾਏ ਬੂਟੇ ਲਗਾ ਕੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਦਾ ਉਪਰਾਲਾ ਕੀਤਾ ਗਿਆ। ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ (ਰਜਿ.) ਮਲੋਟ ਦੇ ਪ੍ਰਧਾਨ ਸੰਦੀਪ ਖਟਕ ਨੇ ਦੱਸਿਆ ਕਿ ਜਦੋਂ ਕਲੱਬ ਦੇ ਮੈਂਬਰ ਬੂਟਿਆਂ ਨੂੰ ਪਾਣੀ ਪਾਉਣ ਅਤੇ ਦੇਖਭਾਲ ਲਈ ਜਾਂਦੇ ਸਨ ਤਾਂ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੇ ਰਿਕਸ਼ਾ ਚਾਲਕਾਂ ਨੇ ਵੀ ਕਲੱਬ ਦੇ ਮੈਂਬਰਾਂ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਕਿ ਜਿੱਥੇ ਉਹ ਖੜ੍ਹਦੇ ਹਨ ਉੱਥੇ ਗਰਮੀ ਕਾਰਨ ਧੁੱਪ ਬਹੁਤ ਤੇਜ਼ ਹੁੰਦੀ ਹੈ,
ਕੁੱਝ ਬੂਟੇ ਸਾਡੀ ਛਾਂ ਲਈ ਵੀ ਲਗਾਏ ਜਾਣ ਤਾਂ ਜੋ ਸਾਨੂੰ ਗਰਮੀ ਤੋਂ ਕੁੱਝ ਰਾਹਤ ਮਿਲ ਸਕੇ। ਫਿਰ ਕਲੱਬ ਦੇ ਅਹੁਦੇਦਾਰਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਬੂਟੇ ਲਗਾਏ। ਪ੍ਰਧਾਨ ਖਟਕ ਨੇ ਦੱਸਿਆ ਕਿ ਬੂਟੇ ਲਗਾਉਣ ਨਾਲ 'ਨਾਲੇ ਪੁੰਨ ਨਾਲੇ ਫਲੀਆਂ' ਵਰਗਾ ਕਾਰਜ ਹੋ ਗਿਆ ਹੈ, ਇੱਕ ਤਾਂ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਸਹਿਯੋਗ ਵਾਲਾ ਕੰਮ ਹੋ ਗਿਆ ਅਤੇ ਦੂਜੇ ਪਾਸੇ ਧੁੱਪ ਵਿੱਚ ਸਵਾਰੀਆਂ ਦੀ ਉਡੀਕ ਕਰਦੇ ਰਿਕਸ਼ਾ ਚਾਲਕਾਂ ਨੂੰ ਵੀ ਜਦੋਂ ਬੂਟੇ ਵੱਡੇ ਹੋ ਕੇ ਦਰੱਖਤ ਦਾ ਰੂਪ ਧਾਰਣ ਕਰ ਲੈਣਗੇ ਉਦੋਂ ਛਾਂ ਮਿਲੇਗੀ। ਇਸ ਦੌਰਾਨ ਸਟੇਸ਼ਨ ਮਾਸਟਰ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਨਰੇਸ਼ ਚਰਾਇਆ, ਨਵਦੀਪ ਕੁਮਾਰ, ਤਾਰਾ ਚੰਦ ਪਾਠੀ ਅਤੇ ਜੀਤਾ ਰਾਮ ਹਾਜ਼ਿਰ ਸਨ। Author: Malout Live