ਪਿੰਡ ਉਦੇਕਰਨ ਦੀ ਪੰਚਾਇਤ ਦਾ ਉਪਰਾਲਾ, ਸੀ.ਐਮ ਦੀ ਯੋਗਸ਼ਾਲਾ 'ਚ ਯੋਗ ਕਰਨ ਵਾਲੇ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਏ ਮੈਟ
ਪਿੰਡ ਉਦੇਕਰਨ ਦੀ ਪੰਚਾਇਤ ਵੱਲੋਂ ਸੀ.ਐਮ ਦੀ ਯੋਗਸ਼ਾਲਾ 'ਚ ਯੋਗਾ ਕਰਨ ਵਾਲਿਆਂ ਨੂੰ ਯੋਗਾ ਮੈਟ ਮੁਹੱਈਆ ਕਰਵਾਏ ਗਏ ਤਾਂ ਜੋ ਉਹ ਹੋਰ ਬਿਹਤਰ ਤਰੀਕੇ ਨਾਲ ਯੋਗਾ ਨੂੰ ਕਰ ਸਕਣ ਤੇ ਤੰਦਰੁਸਤ ਬਣ ਸਕਣ। ਇਸ ਮੌਕੇ ਯੋਗਾ ਕਰਨ ਵਾਲੇ ਪਿੰਡ ਵਾਲਿਆਂ ਨੇ ਯੋਗਾ ਮੈਟ ਦੇਣ ਤੇ ਪੂਰੀ ਪੰਚਾਇਤ ਦਾ ਧੰਨਵਾਦ ਕੀਤਾ ਕਿ ਹੁਣ ਉਹ ਹੋਰ ਸੁਖਾਵੇਂ ਢੰਗ ਨਾਲ ਯੋਗਾ ਕਰ ਸਕਣਗੇ ਤੇ ਰੋਗਾਂ ਤੋਂ ਛੁਟਕਾਰਾ ਪਾ ਸਕਣਗੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਸੂਬੇ ਅੰਦਰ ਸੀ.ਐਮ ਦੀ ਯੋਗਸ਼ਾਲਾ ਚਲਾਈ ਜਾ ਰਹੀ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸੀ.ਐਮ ਦੀ ਯੋਗਸ਼ਾਲਾ ਦੀਆਂ ਟੀਮਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਉਦੇਕਰਨ ਦੀ ਪੰਚਾਇਤ ਵੱਲੋਂ ਸੀ.ਐਮ ਦੀ ਯੋਗਸ਼ਾਲਾ 'ਚ ਯੋਗਾ ਕਰਨ ਵਾਲਿਆਂ ਨੂੰ ਯੋਗਾ ਮੈਟ ਮੁਹੱਈਆ ਕਰਵਾਏ ਗਏ ਤਾਂ ਜੋ ਉਹ ਹੋਰ ਬਿਹਤਰ ਤਰੀਕੇ ਨਾਲ ਯੋਗਾ ਨੂੰ ਕਰ ਸਕਣ ਤੇ ਤੰਦਰੁਸਤ ਬਣ ਸਕਣ। ਇਸ ਮੌਕੇ ਯੋਗਾ ਕਰਨ ਵਾਲੇ ਪਿੰਡ ਵਾਲਿਆਂ ਨੇ ਯੋਗਾ ਮੈਟ ਦੇਣ ਤੇ ਪੂਰੀ ਪੰਚਾਇਤ ਦਾ ਧੰਨਵਾਦ ਕੀਤਾ ਕਿ ਹੁਣ ਉਹ ਹੋਰ ਸੁਖਾਵੇਂ ਢੰਗ ਨਾਲ ਯੋਗਾ ਕਰ ਸਕਣਗੇ ਤੇ ਰੋਗਾਂ ਤੋਂ ਛੁਟਕਾਰਾ ਪਾ ਸਕਣਗੇ।
ਇਸ ਦੇ ਨਾਲ-ਨਾਲ ਉਹਨਾਂ ਨੇ ਯੋਗਾ ਟੀਚਰ ਪਵਨਦੀਪ ਕੌਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਹ ਵੱਖ-ਵੱਖ ਤਰ੍ਹਾਂ ਦੇ ਯੋਗ ਅਭਿਆਸ ਸਿੱਖ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਕੌਰ ਰਿਟਾ. ਪ੍ਰਿੰਸੀਪਲ, ਕਿਰਨਜੀਤ ਕੌਰ, ਜਸਪ੍ਰੀਤ ਕੌਰ ਮੈਂਬਰ ਪੰਚਾਇਤ, ਸਰਬਜੀਤ ਕੌਰ ਮੈਂਬਰ ਪੰਚਾਇਤ, ਕੁਲਬੀਰ ਕੌਰ ਆਂਗਣਵਾੜੀ ਵਰਕਰ, ਕਰਮਜੀਤ ਕੌਰ, ਰੇਖਾ ਰਾਣੀ, ਗੁਰਤੇਜ ਸਿੰਘ ਮੈਂਬਰ ਪੰਚਾਇਤ, ਗੁਰਮੀਤ ਸਿੰਘ, ਨਿਰਮਲ ਸਿੰਘ, ਚਰਨਜੀਤ ਕੌਰ, ਸੀਤਲ ਰਾਣੀ, ਲਾਭ ਸਿੰਘ ਮੈਂਬਰ ਪੰਚਾਇਤ, ਵੀਰਪਾਲ ਕੌਰ ਮੈਂਬਰ ਪੰਚਾਇਤ, ਅਮਨਦੀਪ ਕੌਰ, ਸੁਖਜਿੰਦਰ ਕੌਰ, ਜਸਪ੍ਰੀਤ ਕੌਰ ਮੈਂਬਰ ਪੰਚਾਇਤ ਵੀ ਹਾਜ਼ਿਰ ਸਨ।
Author : Malout Live