ਮਲੋਟ ਵਿਖੇ ਵੋਟ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਕੀਤਾ ਟ੍ਰੇਨਿੰਗ ਦਾ ਆਯੋਜਨ

ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਮਲੋਟ ਦੇ ਮਿਮਿਟ ਕਾਲਜ ਵਿਖੇ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਸੁਰੇਸ਼ ਕੁਮਾਰ, ਮਲਕੀਤ ਸਿੰਘ, ਰਮੇਸ਼ ਵਰਮਾ, ਰਮਨ ਮਹਿਤਾ, ਮਹਿੰਦਰ ਸਿੰਘ ਅਤੇ ਸੰਨੀ ਸੁਧਾ ਬਤੌਰ ਮਾਸਟਰ ਟ੍ਰੇਨਰ ਵਜੋਂ ਹਾਜ਼ਿਰ ਰਹੇ।

ਮਲੋਟ : ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਜਸਪਾਲ ਸਿੰਘ ਬਰਾੜ ਅਤੇ ਬੀ.ਐਲ.ਓ ਸਾਹਿਬਾਨਾਂ ਵੱਲੋਂ ਵੋਟ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਮਲੋਟ ਦੇ ਮਿਮਿਟ ਕਾਲਜ ਵਿਖੇ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।

ਇਸ ਟ੍ਰੇਨਿੰਗ ਵਿੱਚ ਸੁਰੇਸ਼ ਕੁਮਾਰ, ਮਲਕੀਤ ਸਿੰਘ, ਰਮੇਸ਼ ਵਰਮਾ, ਰਮਨ ਮਹਿਤਾ, ਮਹਿੰਦਰ ਸਿੰਘ ਅਤੇ ਸੰਨੀ ਸੁਧਾ ਬਤੌਰ ਮਾਸਟਰ ਟ੍ਰੇਨਰ ਵਜੋਂ ਹਾਜ਼ਿਰ ਰਹੇ। ਟ੍ਰੇਨਿੰਗ ਦਾ ਪ੍ਰਬੰਧ ਸ਼੍ਰੀ ਅਰਵਿੰਦਰ ਸਿੰਘ ਇਲੈਕਸ਼ਨ ਕਲਰਕ ਕਨਵਰਦੀਪ ਸਿੰਘ, ਮਨੀ ਕੁਮਾਰ ਅਤੇ ਮੋਹਨ ਲਾਲ ਦੁਆਰਾ ਕੀਤਾ ਗਿਆ।

Author : Malout Live