ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਲਾਸਟਿਕ ਦੀ ਵਿਕਰੀ ਅਤੇ ਇਸਤੇਮਾਲ ‘ਤੇ ਪਾਬੰਦੀ ਦੇ ਹੁਕਮ ਜਾਰੀ

ਸ਼੍ਰੀ ਮੁਕਤਸਰ ਸਾਹਿਬ/ਮਲੋਟ:- ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੀ ਹਦੂਦ ਅੰਦਰ ਪਲਾਸਟਿਕ ਦੀਆਂ ਵਸਤੂਆਂ ਦੀ ਵਿਕਰੀ ਅਤੇ ਖਰੀਦ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ। ਉਹਨਾਂ ਦੱਸਿਆ ਕਿ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 1 ਅਪ੍ਰੈਲ 2016 ਤੋਂ ਸਾਰੇ ਸੂਬੇ ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਦੌਰਾਨ ਉਹਨਾਂ ਕਿਹਾ ਕਿ ਪਾਬੰਦੀਸ਼ੁਦਾ ਵਸਤੂਆਂ ਜਿਵੇਂ ਕਿ ਪਲਾਸਟਿਕ ਦੇ ਗੁਬਾਰੇ, ਡਿਸਪੋਜਲ ਕਲੋਕਰੀ ਦਾ ਸਮਾਨ, ਕੰਨ ਦੀ ਸਫ਼ਾਈ ਲਈ ਵਰਤੀਆਂ ਜਾਣ ਵਾਲੀਆਂ (ਈਅਰ ਬਡਜ), ਆਈਸ ਕ੍ਰੀਮ ਅਤੇ ਕੈਂਡੀ ਸਟਿਕਸ, ਥਰਮੋਕੋਲ, ਪਲਾਸਟਿਕ ਦੇ ਕਾਰਡ (ਸੱਦਾ ਪੱਤਰ ਆਦਿ), ਮਠਿਈ ਦੇ ਡੱਬੇ ‘ਤੇ ਲਪੇਟੇ ਜਾਂਦੇ ਪਲਾਸਟਿਕ ‘ਤੇ ਪਾਬੰਦੀ ਹੋਵੇਗੀ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਰਕਰੀ ਸਮਾਗਮਾਂ ਅਤੇ ਮੀਟਿੰਗਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਅਜਿਹੀਆਂ ਸਾਰੀਆਂ ਵਸਤੂਆਂ ‘ਤੇ ਪਾਬੰਦੀ ਹੋਵੇਗੀ। Author: Malout Live