ਸ੍ਰੀ ਮੁਕਤਸਰ ਸਾਹਿਬ 21 ਮਾਰਚ :- ਸ਼੍ਰੀ ਐਮ.ਕੇ ਅਰਵਿੰਦਾ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਨੂੰ ਸਖਤੀ ਨਾਲ ਨਜਿੱਠਣ ਦੇ ਹੁਕਮ ਜਾਰੀ ਕੀਤੇ ।

ਵੱਖ ਵੱਖ ਵਿਭਾਗਾਂ ਦੇ ਮੁਖਿਆਂ ਅਤੇ ਪ੍ਰਾਇਵੇਟ ਡਾਕਟਰਾਂ ਨਾਲ ਅੱਜ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਰੋਨਾ ਵਾਇਰਸ ਪੀੜਤ ਸ਼ੱਕੀ ਮਰੀਜ਼ ਦੀ ਤਰੰਤ ਸਿ਼ਨਾਖਤ ਕਰਕੇ ਉਸ ਨੂੰ ਕੁਆਰਨਟਾਇਨ ਯਾਨੀ ਨਜ਼ਰਬੰਦ ਕੀਤਾ ਜਾਵੇ । ਉਨ੍ਹਾਂ ਸਮੂਹ ਹਸਪਤਾਲਾਂ ਦੇ ਮੁੱਖਿਆਂ ਅਤੇ ਡਾਕਟਰਾਂ ਨੂੰ ਕਿਹਾ ਕਿ ਉਹ ਰੋਜ਼ਾਨਾ ਰਿਪੋਰਟ ਕਰਨਾ ਯਕੀਨੀ ਬਨਾਉਣ ਅਤੇ ਹਰ ਸ਼ੱਕੀ ਮਰੀਜ਼ ਸਬੰਧੀ ਜਾਣਕਾਰੀ ਦਫਤਰ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਵੇ । ਇਸ ਸਬੰਧੀ ਉਨ੍ਹਾਂ ਦੱਸਿਆ ਹੁਣ ਤੱਕ ਸ਼੍ਰੀ ਮੁਕਤਸਰ ਸਾਹਿਬ ਵਿੱ ਕੋਈ ਵੀ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ ਸਾਹਮਣੇ ਨਹੀਂ ਆਇਆ ਹੈ । ਉੱਨਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲੀਸ ਇਸ ਸਬੰਧੀ ਮੁਸਤੈਦ ਹੈ ਅਤੇ ਕਿਸੇ ਵੀ ਮਰੀਜ਼ ਦੀ ਪੁਸ਼ਟੀ ਹੋਣ ਉਪਰੰਤ ਉਸ ਨੂੰ ਹਰ ਹਾਲਤ ਵਿੱਚ ਬੰਦ ਕਮਰੇ ਵਿੱਚ ਰੱਖਣਾ ਯਕੀਨੀ ਬਣਾਇਆ ਜਾਵੇਗਾ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਐਚ.ਐਸ.ਸਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੀ ਹਾਜ਼ਰ ਸਨ।