ਜੀ.ਟੀ.ਬੀ ਖਾਲਸਾ ਪਬਲਿਕ ਸੀਨੀ. ਸੈਕੰ. ਸਕੂਲ ਮਲੋਟ ਦੀ ਵਿਦਿਆਰਥਣ ਅਵਲੀਨ ਕੌਰ ਨੇ ਨਿਸ਼ਾਨੇਬਾਜੀ ਮੁਕਾਬਲੇ ਵਿੱਚ ਮਾਰੀ ਬਾਜੀ
ਮਲੋਟ:- ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਅਵਲੀਨ ਕੌਰ ਸਪੁਤਰੀ ਸ . ਜਸਦੀਪ ਸਿੰਘ ਨੇ ਗੁੜਗਾਵਾਂ ਵਿਖੇ ਹੋਏ ਨਿਸ਼ਾਨੇਬਾਜੀ ਦੇ ਮੁਕਾਬਲੇ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਿਲ ਕੀਤਾ।
ਇਹ ਰਾਈਫਲ ਸ਼ੂਟਿੰਗ ਮੁਕਾਬਲਾ 30 ਜੂਨ ਤੋਂ 3 ਜੁਲਾਈ ਤੱਕ ਚੱਲਿਆ। ਜਿਸ ਵਿੱਚ ਵੱਖ- ਮੁੱਖ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਭ ਨੂੰ ਪਛਾੜਦੇ ਹੋਏ ਇਸ ਸਕੂਲ ਦੀ ਵਿਦਿਆਰਥਣ ਨੇ ਸਖ਼ਤ ਮੁਕਾਬਲੇ ਨੂੰ ਜਿੱਤਦੇ ਹੋਏ ਜਿੱਥੇ ਗੋਲਡ ਮੈਡਲ ‘ਤੇ ਕਬਜਾ ਕੀਤਾ, ਉੱਥੇ ਹੀ ਓਵਰ ਆਲ ਟਰਾਫ਼ੀ ਵੀ ਆਪਣੇ ਨਾਮ ਕੀਤੀ। ਇਸ ਪ੍ਰਾਪਤੀ ਨਾਲ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ, ਉੱਥੇ ਆਪਣੇ ਸਕੂਲ ਅਤੇ ਇਲਾਕੇ ਦਾ ਮਾਣ ਵੀ ਵਧਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਇਸ ਮਾਣਮੱਤੀ ਪ੍ਰਾਪਤੀ ਬੱਚੀ ਨੂੰ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਬੱਚੀ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
Author: Malout Live