ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਬੀ. ਏ. ਭਾਗ ਤੀਜਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਲੜਕੀਆਂ ਨੇ ਮਾਰੀ ਬਾਜੀ
ਮਲੋਟ:-ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਬੀ. ਏ. ਭਾਗ ਤੀਜੇ ਦੇ ਵਿਦਿਆਰਥੀਆਂ ਨੇ ਫਿਰ ਇੱਕ ਵਾਰ ਆਪਣੇ ਇਲਾਕੇ ਅਤੇ ਕਾਲਜ ਦਾ ਨਾਮ ਰੌਸ਼ਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ, ਚੰਡੀਗੜ• ਵਲੋਂ ਐਲਾਨੇ ਗਏ ਬੀ. ਏ. ਭਾਗ ਤੀਜਾ ਦੇ ਨਤੀਜਿਆਂ ਵਿਚ ਮੱਲਾਂ ਮਾਰੀਆਂ । ਕਾਲਜ ਪ੍ਰਿੰਸੀਪਲ ਡਾ. ਜਰਨੈਲ ਸਿੰਘ ਆਨੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਮਨਪ੍ਰੀਤ ਕੌਰ ਨੇ 69 ਫ਼ੀਸਦੀ ਪਹਿਲਾ,ਵਨੀਤਾ ਨੇ 68 ਫ਼ੀਸਦੀ ਦੂਜਾ ਅਤੇ ਸ਼ਰਨਪ੍ਰੀਤ ਕੌਰ 68 ਫ਼ੀਸਦੀ ਤੀਜਾ ਸਥਾਨ ਹਾਸਲ ਕੀਤਾ । ਉਹਨਾਂ ਦੱਸਿਆ ਕਿ ਇਸ ਕਾਲਜ ਦਾ ਨਤੀਜਾ ਪਹਿਲਾਂ ਦੀ ਤਰ•ਾਂ ਇਸ ਵਾਰ ਵੀ ਬਹੁਤ ਵਧੀਆ ਰਿਹਾ ਹੈ । ਕਾਲਜ ਦੇ ਸਾਰੇ ਵਿਦਿਆਰਥੀਆਂ ਦੇ ਪਾਸ ਹੋਣ ਨਾਲ ਇਹ ਨਤੀਜਾ ਸੌ ਫੀਸਦੀ ਰਿਹਾ । ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਸਟਾਫ ਦੇ ਸਿਰ ਬੰਨਿ•ਆ । ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ,ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ,ਸਕੱਤਰ ਪਿਰਤਪਾਲ ਸਿੰਘ ਗਿੱਲ,ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਬਿੱਲਾ ਸੰਧੂ,ਪ੍ਰਿੰ. ਡਾ .ਜਰਨੈਲ ਸਿੰਘ ਆਨੰਦ ਅਤੇ ਵਾਈਸ ਪ੍ਰਿੰ. ਪ੍ਰੋ. ਸੁਖਦੀਪ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਉਪਲੱਬਧੀ ਦੇ ਲਈ ਮੁਬਾਰਕਬਾਦ ਦਿੱਤੀ ।