ਸਮਾਜਸੇਵੀਆਂ ਨੂੰ ਲੋਕ ਭਲਾਈ ਕੰਮਾਂ ਲਈ 31 ਹਜ਼ਾਰ ਰੁਪਏ ਦਾ ਚੈੱਕ ਸੌਪਿਆ

ਮਲੋਟ:- ਸਿੱਖ ਵੈੱਲਫ਼ੇਆਰ ਸੋਸਾਇਟੀ ਇੰਗਲੈਂਡ ਵਲੋਂ ਲੋਕ ਭਲਾਈ ਦੇ ਕੰਮਾਂ ਲਈ ਭੇਜਿਆ ਗਿਆ 31 ਹਜ਼ਾਰ ਰੁਪਏ ਦਾ ਚੈੱਕ ਸਥਾਨਕ ਸਿੱਖ ਵੈੱਲਫ਼ੇਅਰ ਸੋਸਾਇਟੀ ਦੇ ਬੁਲਾਰੇ ਉਪਿੰਦਰ ਸਿੰਘ ਪੱਪੂ ਵਿਰਕ ਵਲੋਂ ਸਮਾਜਸੇਵੀਆਂ ਨੂੰ ਸੌਪਿਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 10 ਸਾਲਾਂ ਤੋਂ ਸਿੱਖ ਵੈੱਲਫ਼ੇਅਰ ਸੋਸਾਇਟੀ ਇੰਗਲੈਂਡ ਵਲੋਂ ਵੱਖ ਵੱਖ ਲੋਕ ਭਲਾਈ ਕਾਰਜਾਂ ਲਈ ਆਰਥਿਕ ਮੱਦਦ ਦਿੱਤੀ ਜਾਂਦੀ ਹੈ। ਇਸੇ ਲੜੀ ਤਹਿਤ ਸੰਸਥਾ ਵਲੋਂ 31 ਹਜ਼ਾਰ ਰੁਪਏ ਦਾ ਚੈੱਕ ਭੇਜਿਆ ਗਿਆ, ਜੋ ਉਨ•ਾਂ ਵਲੋਂ ਸਮਾਜਸੇਵੀ ਮੁਖਤਿਆਰ ਸਿੰਘ ਯੂਕੋ ਬੈਂਕ,ਡਾ. ਗੁਰਜਿੰਦਰ ਸਿੰਘ,ਕੁਲਦੀਪ ਸਿੰਘ ਤਿੰਨਾਂ ਨੂੰ ਚੈੱਕ ਸੌਪਿਆ ਗਿਆ। ਇਸ ਮੌਕੇ ਤੇ ਸਮਾਜਸੇਵੀਆਂ ਵਲੋਂ ਸਿੱਖ ਵੈੱਲਫ਼ੇਆਰ ਸੋਸਾਇੀ ਇੰਗਲੈਂਡ ਦੇ ਫ਼ਾਊੁਡਰ ਚੇਅਰਮੈਨ ਡਾ. ਚਾਣਨ ਸਿੰਘ ਸਿੱਧੂ ਅਤੇ ਉਪਿੰਦਰ ਸਿੰਘ ਦਾ ਤਹਿਦਿਲੋ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸੰਸਥਾ ਇਹ ਰਾਸ਼ੀ ਲੋੜਵੰਦਾਂ ਲਈ ਖਰਚ ਕਰੇਗੀ। ਇਸ ਮੌਕੇ ਤੇ ਮਨਕੀਰਤ ਮਾਨ,ਬੀਬੀ ਪਰਮਿੰਦਰ ਕੌਰ ਭੁੱਲਰ,ਸੁਖਪ੍ਰੀਤ ਕੌਰ,ਬੀਰਦਵਿੰਦਰ ਸਿੰਘ ਗਰੋਵਰ,ਦਵਿੰਦਰ ਬੁੱਟਰ,ਗੁਰਜੰਟ ਸਿੰਘ,ਤੇਜਵੰਸ਼ ਅਤੇ ਰਾਮ ਸਿੰਘ ਪੰਜੂ ਵੀ ਹਾਜ਼ਰ ਸਨ।