‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨਾਲ ਜੁੜਿਆ ਮਲੋਟ ਦਾ ਭਾਜਪਾ ਪਰਿਵਾਰ- ਵਿਨੋਦ ਬਾਗੜੀ (ਲਾਡੀ ਮਲੋਟ)

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦੇਸ਼ ਵਾਸੀਆਂ ਨਾਲ ਸੰਵਾਦ ਦੇ ਪ੍ਰਸਿੱਧ ਪ੍ਰੋਗਰਾਮ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਦਾ ਮਲੋਟ ਵਿਖੇ ਬੂਥ ਨੰਬਰ 149 ਦੇ ਸਾਥੀਆਂ ਵੱਲੋਂ ਮੰਡਲ-2 ਪ੍ਰਧਾਨ ਕੇਸ਼ਵ ਸਿਡਾਨਾ ਦੇ ਗ੍ਰਹਿ ਵਿਖੇ ਸਾਂਝਾ ਸਰਵਣ ਕੀਤਾ ਗਿਆ। ਇਸ ਮੌਕੇ ਸ. ਕੁਲਦੀਪ ਸਿੰਘ ਸੰਧੂ ਭੰਗੇਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਿਰ ਰਹੇ।

ਮਲੋਟ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦੇਸ਼ ਵਾਸੀਆਂ ਨਾਲ ਸੰਵਾਦ ਦੇ ਪ੍ਰਸਿੱਧ ਪ੍ਰੋਗਰਾਮ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਦਾ ਮਲੋਟ ਵਿਖੇ ਬੂਥ ਨੰਬਰ 149 ਦੇ ਸਾਥੀਆਂ ਵੱਲੋਂ ਮੰਡਲ-2 ਪ੍ਰਧਾਨ ਕੇਸ਼ਵ ਸਿਡਾਨਾ ਦੇ ਗ੍ਰਹਿ ਵਿਖੇ ਸਾਂਝਾ ਸਰਵਣ ਕੀਤਾ ਗਿਆ। ਇਸ ਮੌਕੇ ਸ. ਕੁਲਦੀਪ ਸਿੰਘ ਸੰਧੂ ਭੰਗੇਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਿਰ ਰਹੇ। ਇਸ ਮੌਕੇ ਮੰਡਲ-1 ਪ੍ਰਧਾਨ ਸੀਤਾਰਾਮ ਖਟਕ, ਰਾਕੇਸ਼ ਢੀਂਗਰਾ, ਹਰਣੈਕ ਸਿੰਘ ਬਰਾੜ, ਰਾਜਿੰਦਰ ਮਿੱਚੂ, ਅਮਨਦੀਪ ਸੰਧੂ, ਤੇਜਾ ਸਿੰਘ, ਨਵੀਨ ਕੁਮਾਰ ਨਵੀ ਮੋਰਵਾਲ, ਵਿਕਰਾਂਤ ਤੇਰਿਆਂ, ਹਰੀਸ਼ ਗਰੋਵਰ, ਭੈਣ ਸੁਮਨ ਸ਼ਰਮਾ, ਰਜਨੀਸ਼ ਜੱਗਾ, ਕਿਸ਼ੋਰ ਕੁਮਾਰ, ਅਮਨ ਮਿੱਢਾ, ਲੱਕੀ ਸੋਨੀ, ਸ਼ਿੰਪੂ ਗਾਬਾ, ਗੁਲਸ਼ਨ ਸ਼ਰਮਾ, ਮਨੀਸ਼ ਕੁਮਾਰ, ਰਾਜੂ ਗੁਪਤਾ, ਸੂਰਜ ਕਠੇਰੀਆ ਅਤੇ ਗੁਰਦੀਪ ਸਿੰਘ ਸਮੇਤ ਹੋਰ ਸਾਥੀ ਮੌਜੂਦ ਰਹੇ। ‘ਮਨ ਕੀ ਬਾਤ’ ਦੇ ਐਪੀਸੋਡ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨਾਲ ਸਾਂਝੇ ਕੀਤੇ ਵਿਚਾਰਾਂ ਅਤੇ ਦੇਸ਼ ਦੀ ਤਰੱਕੀ, ਲੋਕ-ਹਿੱਤ, ਸਮਾਜਿਕ ਭਾਗੀਦਾਰੀ ਅਤੇ ਰਾਸ਼ਟਰ ਨਿਰਮਾਣ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਨੂੰ ਸਾਰਿਆਂ ਨੇ ਧਿਆਨਪੂਰਵਕ ਸੁਣਿਆ।

ਵਿਨੋਦ ਬਾਗੜੀ (ਲਾਡੀ ਮਲੋਟ) ਨੇ ਦੱਸਿਆ ਕਿ ‘ਮਨ ਕੀ ਬਾਤ’ ਦੇਸ਼ ਵਾਸੀਆਂ ਨਾਲ ਸਿੱਧੇ ਸੰਵਾਦ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਇਸ ਪ੍ਰੋਗਰਾਮ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਆਮ ਲੋਕਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ, ਉਪਲੱਬਧੀਆਂ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਵਾਸੀਆਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਲੋਕ-ਭਲਾਈ ਲਈ ਹਰੇਕ ਨਾਗਰਿਕ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ। ਇਸ ਮੌਕੇ ਹਾਜ਼ਿਰ ਸਾਥੀਆਂ ਨੇ ਦੇਸ਼ ਦੀ ਏਕਤਾ, ਅਖੰਡਤਾ, ਲੋਕ-ਭਲਾਈ ਅਤੇ ਰਾਸ਼ਟਰ ਨਿਰਮਾਣ ਲਈ ਮਿਲਜੁਲ ਕੇ ਆਪਣਾ ਯੋਗਦਾਨ ਪਾਉਣ ਦੀ ਵਚਨਬੱਧਤਾ ਪ੍ਰਗਟਾਈ।

Author : Malout Live