ਜੇ.ਆਰ.ਐੱਮ ਵਰਲਡ ਸਕੂਲ ਮਲੋਟ ਦੀ ਕ੍ਰਿਕਟ ਅਕੈਡਮੀ ਦੀ ਖਿਡਾਰਨ ਦੀ ਸਟੇਟ ਕ੍ਰਿਕਟ ਮੈਚ ਲਈ ਹੋਈ ਚੋਣ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੋਹਾਲੀ (ਖਰੜ) ਵਿਖੇ ਕਰਵਾਏ ਜਾ ਰਹੇ ਸਟੇਟ ਲੈਵਲ ਕ੍ਰਿਕਟ ਮੁਕਾਬਲੇ (ਲੜਕੀਆਂ) ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੀ ਖਿਡਾਰਨ ਸਹਿਜਪ੍ਰੀਤ ਕੌਰ ਪੁੱਤਰੀ ਸ. ਬਲਜਿੰਦਰ ਸਿੰਘ ਦੀ ਅੰਡਰ-17 (ਲੜਕੀਆਂ) ਸਟੇਟ ਲੈਵਲ ਕ੍ਰਿਕਟ ਮੈਚ ਦੇ ਲਈ ਚੋਣ ਹੋਈ ਹੈ।

ਮਲੋਟ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੋਹਾਲੀ (ਖਰੜ) ਵਿਖੇ ਕਰਵਾਏ ਜਾ ਰਹੇ ਸਟੇਟ ਲੈਵਲ ਕ੍ਰਿਕਟ ਮੁਕਾਬਲੇ (ਲੜਕੀਆਂ) ਵਿੱਚ ਜੇ.ਆਰ.ਐੱਮ ਵਰਲਡ ਸਕੂਲ ਦੀ ਖਿਡਾਰਨ ਸਹਿਜਪ੍ਰੀਤ ਕੌਰ ਪੁੱਤਰੀ ਸ. ਬਲਜਿੰਦਰ ਸਿੰਘ ਦੀ ਅੰਡਰ-17 (ਲੜਕੀਆਂ) ਸਟੇਟ ਲੈਵਲ ਕ੍ਰਿਕਟ ਮੈਚ ਦੇ ਲਈ ਚੋਣ ਹੋਈ ਹੈ। ਇੱਥੇ ਦੱਸਣਯੋਗ ਹੈ ਕਿ ਜੇ.ਆਰ.ਐੱਮ ਕ੍ਰਿਕਟ ਅਕੈਡਮੀ ਵਿੱਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਕੋਚਿੰਗ ਦਿੱਤੀ ਜਾ ਰਹੀ ਹੈ।

ਜੇ.ਆਰ.ਐੱਮ ਕ੍ਰਿਕਟ ਅਕੈਡਮੀ ਦੀ ਖਿਡਾਰਨ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਖਿਡਾਰਨ ਸਹਿਜਪ੍ਰੀਤ ਕੌਰ ਅਤੇ ਜੇ.ਆਰ.ਐੱਮ ਕ੍ਰਿਕਟ ਅਕੈਡਮੀ ਦੇ ਕੋਚ ਬਿੰਦਰ ਮਾਨ ਨੂੰ ਵਧਾਈ ਦਿੱਤੀ ਅਤੇ ਸਟੇਟ ਲੈਵਲ ਦੇ ਕ੍ਰਿਕਟ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live